ਚੰਡੀਗੜ੍ਹ, 17 ਜੂਨ ,ਬੋਲੇ ਪੰਜਾਬ ਬਿਓਰੋ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ। ਜਨਤਕ ਥਾਵਾਂ ਦੀਆਂ ਸੁਰੱਖਿਆ ਨੂੰ ਵਧਾਉਂਦਿਆ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ।
ਖੋਜੀ ਕੁੱਤਿਆਂ ਅਤੇ ਬੰਬ ਨਿਰੋਧਕ ਦਸਤਿਆਂ ਨਾਲ ਜਨਤਕ ਥਾਵਾਂ ਤੇ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਫ਼ਾਜ਼ਿਲਕਾ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਹਾਜ਼ਰੀ ਵਿਚ ਇਕ ਵਿਸ਼ੇਸ਼ ਮੁਹਿੰਮ ਨੂੰ ਵਿੱਢਿਆ ਗਿਆ ਹੈ। ਜ਼ਿਲ੍ਹੇ ਦੇ ਹਰ ਹਿੱਸੇ ਵਿਚ ਚੌਕਸੀ ਨੂੰ ਵਧਾਈਆਂ ਗਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੰਜਾਬ ਵਿਚ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਲੈ ਕੇ ਫ਼ਾਜ਼ਿਲਕਾ ਦੇ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦੀ ਸੁਰੱਖਿਆ ਨੂੰ ਦੇਖਿਆ ਗਿਆ ਹੈ ਅਤੇ ਤਾਲਸ਼ੀ ਮੁਹਿੰਮ ਨੂੰ ਚੱਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਹਦੀ ਇਲਾਕੇ ਦੇ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦਾ ਕੋਈ ਕ੍ਰਿਮਨਲ ਐਕਟੀਵਿਟੀ ਲਈ ਇਸਤਮਾਲ ਨਾ ਕਰੇ ਇਸ ਲਈ ਚੌਕਸੀ ਵਧਾਈ ਗਈ ਹੈ।