ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ 6 ਕਰੋੜ ਦੀ ਹੈਰੋਇਨ ਅਤੇ 2 ਪਾਕਿਸਤਾਨੀ ਡਰੋਨ ਬਰਾਮਦ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 16 ਜੂਨ, ਬੋਲੇ ਪੰਜਾਬ ਬਿਓਰੋ:
ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ 2 ਵੱਖ-ਵੱਖ ਮਾਮਲਿਆਂ ਵਿੱਚ 6 ਕਰੋੜ ਦੀ ਹੈਰੋਇਨ ਅਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਪਹਿਲਾ ਡਰੋਨ ਸਰਹੱਦੀ ਪਿੰਡ ਕਾਹਨਗੜ੍ਹ ਦੇ ਇਲਾਕੇ ਵਿੱਚ ਫੜਿਆ ਗਿਆ, ਜਿਸ ਦੇ ਨਾਲ ਹੈਰੋਇਨ ਦਾ ਪੈਕੇਟ ਸੀ। ਇਸ ਤੋਂ ਬਾਅਦ ਦੂਜਾ ਡਰੋਨ ਸਰਹੱਦੀ ਪਿੰਡ ਰਤਨ ਖੁਰਦ ਦੇ ਇਲਾਕੇ ਵਿੱਚ ਫੜਿਆ ਗਿਆ। ਇਸ ਦੇ ਨਾਲ ਹੈਰੋਇਨ ਦਾ ਇੱਕ ਪੈਕੇਟ ਵੀ ਜੁੜਿਆ ਹੋਇਆ ਸੀ। ਪਿਛਲੇ ਦਿਨੀਂ ਹੀ ਕਾਹਨਗੜ੍ਹ ਇਲਾਕੇ ਵਿੱਚ ਬੀ.ਐਸ.ਐਫ. ਨੇ ਡਰੋਨ ਅਤੇ ਹੈਰੋਇਨ ਦੀ ਖੇਪ ਜ਼ਬਤ ਕੀਤੀ ਸੀ ਜਦੋਂ ਕਿ ਰਤਨ ਖੁਰਦ ਦੇ ਇਲਾਕੇ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਲਗਾਤਾਰ ਹੈਰੋਇਨ ਅਤੇ ਡਰੋਨ ਬਰਾਮਦ ਹੋਏ ਹਨ।

Leave a Reply

Your email address will not be published. Required fields are marked *