ਪੰਜਾਬ ‘ਚ ਭਲਕੇ ਸਰਕਾਰੀ ਅਦਾਰੇ ਬੰਦ ਰਹਿਣਗੇ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 16 ਜੂਨ, ਬੋਲੇ ਪੰਜਾਬ ਬਿਓਰੋ:
ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਸੋਮਵਾਰ ਨੂੰ ਪੰਜਾਬ ਭਰ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਈਦ-ਉਲ-ਅਜ਼ਹਾ (ਬਕਰੀਦ) ਤਿਉਹਾਰ ਦੇ ਮੱਦੇਨਜ਼ਰ ਸੀ.ਐੱਮ. ਮਾਨ ਨੇ ਸੋਮਵਾਰ 17 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਹੋਰ ਅਦਾਰਿਆਂ ਅਤੇ ਵਪਾਰਕ ਇਕਾਈਆਂ ਵਿੱਚ 17 ਜੂਨ ਨੂੰ ਛੁੱਟੀ ਰਹੇਗੀ। ਇਸ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਰਹੇਗੀ। ਸਰਕਾਰੀ ਕਰਮਚਾਰੀਆਂ ਨੂੰ ਇੱਕੋ ਸਮੇਂ ਦੋ ਛੁੱਟੀਆਂ ਹੋਣਗੀਆਂ ਕਿਉਂਕਿ ਅੱਜ 16 ਜੂਨ ਨੂੰ ਐਤਵਾਰ ਹੈ ਅਤੇ 17 ਜੂਨ ਨੂੰ ਈਦ-ਉਲ-ਅਜ਼ਹਾ ਦੀ ਛੁੱਟੀ ਐਲਾਨੀ ਗਈ ਹੈ।

Leave a Reply

Your email address will not be published. Required fields are marked *