ਨਹਿਰ ’ਚ ਨਹਾਉਣ ਗਏ ਤਿੰਨ ਬੱਚੇ ਪਾਣੀ ਵਿਚ ਰੁੜ੍ਹੇ

ਚੰਡੀਗੜ੍ਹ ਪੰਜਾਬ


ਹਰਸਾ ਛੀਨਾ, 16 ਜੂਨ, ਬੋਲੇ ਪੰਜਾਬ ਬਿਓਰੋ:
ਪੁਲੀਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਸਬਾਜਪੁਰਾ ਹਰਸਾ ਛੀਨਾ ਵਿਖੇ ਨਹਿਰ ’ਚ ਨਹਾਉਣ ਗਏ ਤਿੰਨ ਬੱਚੇ ਪਾਣੀ ਵਿਚ ਰੁੜ੍ਹ ਗਏ।ਇਨ੍ਹਾਂ ਵਿੱਚੋਂ ਇਕ ਬੱਚੇ ਨੂੰ ਲੋਕਾਂ ਨੇ ਜੱਦੋ ਜਹਿਦ ਕਰਕੇ ਬਚਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ਼ਹੀਦ ਬਾਬਾ ਭਾਗ ਸਿੰਘ ਸਬਾਜਪੁਰਾ ਵਿਖੇ ਸਲਾਨਾ ਜੋੜ ਮੇਲੇ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਨਜ਼ਦੀਕੀ ਪਿੰਡ ਤੋਲਾਨੰਗਲ ਦੇ ਤਿੰਨ ਬੱਚੇ ਅੱਪਰ ਬਾਰੀ ਦੁਆਬ ਨਹਿਰ ਦੀ ਲਾਹੌਰ ਬ੍ਰਾਂਚ ਵਿਚ ਨਹਾਉਂਣ ਚਲੇ ਗਏ। ਇਸ ਦੌਰਾਨ ਉਹ ਪਾਣੀ ਵਿਚ ਰੁੜ੍ਹ ਗਏ।ਪਾਣੀ ਵਿੱਚ ਰੁੜ੍ਹੇ ਬੱਚਿਆਂ ਦੀ ਪਛਾਣ ਜਸਕਰਨ ਸਿੰਘ (13), ਲਵਪ੍ਰੀਤ ਸਿੰਘ (14) ਅਤੇ ਕ੍ਰਿਸ਼ (14) ਵਜੋਂ ਹੋਈ ਹੈ। ਇਸ ਮੌਕੇ ਇਕ ਬੱਚੇ ਜਸ਼ਨ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਨੇ ਬਚਾ ਲਿਆ।

Leave a Reply

Your email address will not be published. Required fields are marked *