ਨਜ਼ਦੀਕੀ ਪਿੰਡ ਦਰਾਜ ਦਾ ਨੌਜਵਾਨ ਅੱਗ ਲੱਗਣ ਕਾਰਨ ਕਾਰ ‘ਚ ਝੁਲਸਿਆ, ਮੌਤ

ਚੰਡੀਗੜ੍ਹ ਪੰਜਾਬ

ਤਪਾ ਮੰਡੀ, 16 ਜੂਨ ,ਬੋਲੇ ਪੰਜਾਬ ਬਿਓਰੋ: ਨਜ਼ਦੀਕੀ ਪਿੰਡ ਦਰਾਜ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦਾ ਇਕ ਨੌਜਵਾਨ ਕਾਰ ‘ਚ ਅੱਗ ਲੱਗਣ ਕਾਰਨ ਕਾਰ ਅੰਦਰ ਹੀ ਝੁਲਸ ਗਿਆ, ਪਰੰਤੂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਅਨੁਸਾਰ ਹਰਚਰਨ ਸਿੰਘ ਉਰਫ ਜਗਤਾਰ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਆਪਣੀ ਆਲਟੋ ਕਾਰ ਰਾਹੀਂ ਰਾਏਕੋਟ ਦੇ ਨਜ਼ਦੀਕੀ ਪਿੰਡ ਵਿਖੇ ਆਪਣੀ ਰਿਸ਼ਤੇਦਾਰੀ ਵਿਚੋਂ ਆਪਣੀ ਬੇਟੀ ਨੂੰ ਲੈਣ ਲਈ ਜਾ ਰਿਹਾ ਸੀ, ਜਦੋਂ ਉਹ ਮੋਗਾ ਬਰਨਾਲਾ ਹਾਈਵੇ ਪੁੱਲ ਦੇ ਨਜ਼ਦੀਕ ਪੁੱਜਾ ਤਾਂ ਅਚਾਨਕ ਚੱਲਦੀ ਕਾਰ ‘ਚ ਅੱਗ ਲੱਗ ਗਈ ਅਤੇ ਮਿੰਟਾਂ ਸਕਿੰਟਾਂ ਵਿਚ ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲੈ ਲਿਆ। ਜਿਸ ਕਰਕੇ ਚਾਲਕ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਸਦੀ ਕਾਰ ਅੰਦਰ ਹੀ ਝੁਲਸਣ ਕਾਰਨ ਮੌਤ ਹੋ ਗਈ।

ਇਸ ਘਟਨਾ ਦਾ ਜਿਉਂ ਹੀ ਪਿੰਡ ਵਿਚ ਪਤਾ ਲੱਗਾ ਤਾਂ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।