ਮੰਡੀ ਗੋਬਿੰਦਗੜ੍ਹ, 16 ਜੂਨ ,ਬੋਲੇ ਪੰਜਾਬ ਬਿਓਰੋ:: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ-2024 ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 10ਵਾਂ ਐਡੀਸ਼ਨ ਮਨਾਇਆ ਜਾਵੇਗਾ। ਇਕ-ਪੀ ਬੀ ਨੇਵਲ ਯੂਨਿਟ ਵੱਲੋਂ ਏ ਟੀ ਸੀ ਕੈਂਪ ਦੌਰਾਨ ਇਸ ਸਮਾਗਮ ਦਾ ਆਯੋਜਨ ਕੈਪਟਨ ਹਰਜੀਤ ਸਿੰਘ ਦਿਓਲ (ਕਮਾਂਡਿੰਗ ਅਫਸਰ) ਵੱਲੋਂ ਡਾ: ਜ਼ੋਰਾ ਸਿੰਘ ਚਾਂਸਲਰ ਅਤੇ ਡਾ: ਤਜਿੰਦਰ ਕੌਰ ਪ੍ਰੋ-ਚਾਂਸਲਰ ਡੀ ਬੀ ਯੂ. ਵੱਲੋਂ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਕੈਡਿਟਾਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ਯੋਗ ਗੁਰੂ ਰਾਜ ਕੁਮਾਰ ਭਾਰਤੀ ਨੇ ਦੱਸਿਆ ਕਿ ਯੋਗਾ ਮਹਾਉਤਸਵ-2024 ਦਾ ਉਦੇਸ਼ ਯੋਗਾ ਨੂੰ ਤੰਦਰੁਸਤੀ ਅਤੇ ਵਿਸ਼ਵ ਸਿਹਤ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਇੱਕ ਵਿਆਪਕ ਅੰਦੋਲਨ ਵਿੱਚ ਅੱਗੇ ਵਧਾਉਣਾ ਹੈ। ਯੋਗ ਸਰੀਰਕ, ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਸ਼ਾਮਲ ਕਰਨ ਲਈ ਇੱਕ ਵਿਆਪਕ ਸਾਧਨ ਹੈ।
ਇਹ ਸਮਾਗਮ ਚਮਨਪ੍ਰੀਤ ਕੌਰ (ਸੀ.ਟੀ.ਓ., ਨੇਵੀ ਵਿੰਗ) ਦੇ ਤਾਲਮੇਲ ਨਾਲ ਕਰਵਾਇਆ ਗਿਆ। ਇਸ ਮੌਕੇ ਚੀਫ਼ ਇੰਸਟ੍ਰਕਟਰ ਗੁਰਦੇਵ ਸਿੰਘ ਅਤੇ ਮੁੱਖ ਅਫ਼ਸਰ ਸ਼ੁਗਨਪਾਲ ਸ਼ਰਮਾ ਅਤੇ ਐਨ.ਸੀ.ਸੀ. ਅਫ਼ਸਰ (ਏ.ਐਨ.ਓ./ਸੀ.ਟੀ.ਓ.) ਅਤੇ ਐਨ.ਸੀ.ਸੀ. ਕੈਡਿਟ ਹਾਜ਼ਰ ਸਨ। ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਟੀਮ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।