ਥਰਮਲ ਪਲਾਂਟ ਰੂਪਨਗਰ ਦਾ ਇੱਕ ਯੂਨਿਟ ਬੰਦ

ਚੰਡੀਗੜ੍ਹ ਪੰਜਾਬ


ਰੂਪਨਗਰ, 15 ਜੂਨ, ਬੋਲੇ ਪੰਜਾਬ ਬਿਓਰੋ:
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ ਅਚਾਨਕ ਬੁਆਇਲਰ ਲੀਕ ਹੋਣ ਕਾਰਨ ਬੰਦ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਅਚਾਨਕ ਯੂਨਿਟ ਦਾ ਬੁਆਇਲਰ ਲੀਕ ਹੋ ਗਿਆ, ਜਿਸ ਕਾਰਨ 210 ਮੈਗਾਵਾਟ ਪੈਦਾਵਾਰ ਸਮਰਥਾ ਵਾਲੇ ਯੂਨਿਟ ਦਾ ਬਿਜਲੀ ਉਤਪਾਦਨ ਬੰਦ ਹੋ ਗਿਆ। ਇਹ ਯੂਨਿਟ ਬੰਦ ਹੋਣ ਨਾਲ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੋਰ ਗੰਭੀਰ ਹੋ ਜਾਵੇਗਾ।ਪਹਿਲਾਂ ਹੀ ਬਿਜਲੀ ਕੱਟਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਯੂਨਿਟ ਨੂੰ ਲਗਪਗ 2 ਦਿਨ ਠੰਢਾ ਹੋਣ ਲਈ ਲੱਗਣਗੇ, ਜਿਸ ਉਪਰੰਤ ਇਸ ਦੀ ਮੁਰੰਮਤ ਕਰਕੇ ਇਸ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-2 ਦਾ 33.5 ਮੈਗਾਵਾਟ ਸਮਰਥਾ ਵਾਲਾ ਯੂਨਿਟ 40 ਸਾਲਾਂ ਬਾਅਦ ਪਹਿਲੀ ਵਾਰ ਮੁਰੰਮਤ ਲਈ ਬੰਦ ਕੀਤਾ ਹੋਇਆ ਹੈ, ਜਿਸ ਦੀ ਮੁਰੰਮਤ ਜਲਦ ਕਰ ਦਿੱਤੀ ਜਾਵੇਗੀ ਅਤੇ ਇਹ ਯੂਨਿਟ ਅੱਜ ਐਤਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

Leave a Reply

Your email address will not be published. Required fields are marked *