ਪਟਨਾ, 16 ਜੂਨ,ਬੋਲੇ ਪੰਜਾਬ ਬਿਓਰੋ: ਪਟਨਾ ਦੇ ਬਾੜ ਜ਼ਿਲ੍ਹੇ ‘ਚ ਐਤਵਾਰ ਸਵੇਰੇ ਗੰਗਾ ਨਦੀ ‘ਚ ਕਿਸ਼ਤੀ ਪਲਟਣ ਕਾਰਨ ਇਸ ‘ਚ ਸਵਾਰ 17 ਲੋਕ ਡੁੱਬਣ ਲੱਗੇ, ਜਿਨ੍ਹਾਂ ‘ਚੋਂ 11 ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾ ਲਈ। ਹਾਦਸੇ ਤੋਂ ਬਾਅਦ 6 ਲੋਕ ਲਾਪਤਾ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਡੀਆਰਐੱਫ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਗੰਗਾ ‘ਚ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ। ਬਾੜ ’ਚ ਅੱਜ ਗੰਗਾ ਦੁਸਹਿਰੇ ਵਾਲੇ ਦਿਨ ਲੋਕ ਇਸ਼ਨਾਨ ਕਰਨ ਲਈ ਇਕੱਠੇ ਹੋਏ ਸਨ।
ਜ਼ਿਕਰਯੋਗ ਹੈ ਕਿ ਅੱਜ ਗੰਗਾ ਦੁਸਹਿਰੇ ਦਾ ਉਤਸ਼ਾਹ ਦੇਸ਼ ਦੇ ਪਵਿੱਤਰ ਤੀਰਥ ਸਥਾਨਾਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਸ਼ਰਧਾਲੂ ਅਯੁੱਧਿਆ, ਵਾਰਾਣਸੀ, ਪ੍ਰਯਾਗਰਾਜ ਅਤੇ ਹਰਿਦੁਆਰ ਵਰਗੇ ਧਾਰਮਿਕ ਸਥਾਨਾਂ ‘ਤੇ ਪਵਿੱਤਰ ਨਦੀਆਂ ‘ਚ ਇਸ਼ਨਾਨ ਕਰ ਰਹੇ ਹਨ।