ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 8 ਨਕਸਲੀ ਮਾਰ ਮੁਕਾਏ,ਇੱਕ ਜਵਾਨ ਵੀ ਹੋਇਆ ਸ਼ਹੀਦ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਰਾਇਣਪੁਰ, 15 ਜੂਨ, ਬੋਲੇ ਪੰਜਾਬ ਬਿਓਰੋ:
ਛਤੀਸਗੜ੍ਹ ’ਚ ਪ੍ਰਦੇਸ਼ ਦੇ ਜੰਗਲੀ ਖੇਤਰ ’ਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ ਲਗਾਤਾਰ ਨਕਸਲੀਆਂ ਨੂੰ ਖਤਮ ਕਰਨ ’ਚ ਲੱਗੇ ਹੋਏ ਹਨ। ਅਬੂਝਮਾਦ ਇਲਾਕੇ ‘ਚ ਇਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 8 ਨਕਸਲੀਆਂ ਨੂੰ ਮਾਰ ਦਿੱਤਾ ਹੈ।
ਨਰਾਇਣਪੁਰ ਨਕਸਲੀ ਐਨਕਾਊਂਟਰ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਜਵਾਨਾਂ ਅਤੇ ਨਕਸਲੀਆਂ ਦੇ ਵਿਚਕਾਰ ਮੁਕਾਬਲਾ ਜਾਰੀ ਸੀ। ਦੋ ਦਿਨ ਤਕ ਲਗਾਤਾਰ ਚੱਲ ਰਹੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 8 ਨਕਸਲੀਆਂ ਨੂੰ ਮਾਰ ਦਿੱਤਾ ਹੈ। ਉਥੇ ਹੀ ਇੱਕ ਸੁਰੱਖਿਆ ਬਲ ਦਾ ਜਵਾਨ ਵੀ ਸ਼ਹੀਦ ਹੋ ਗਿਆ ਹੈ। ਦੋ ਜਵਾਨ ਜ਼ਖ਼ਮੀ ਹਨ। ਜ਼ਖਮੀਆਂ ਜਵਾਨਾਂ ਨੂੰ ਜੰਗਲ ਤੋਂ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹ ਪੂਰੀ ਕਾਰਵਾਈ ਕੋਂਡਾ ਪਿੰਡ, ਨਰਾਇਣਪੁਰ, ਦਾਂਤੇਵਾੜਾ, ਕਾਂਕੇਰ ਜ਼ਿਲ੍ਹਿਆਂ ਦੇ ਜਵਾਨਾਂ ਨੇ ਕੀਤੀ ਹੈ।

Leave a Reply

Your email address will not be published. Required fields are marked *