ਅੰਮ੍ਰਿਤਸਰ 15 ਜੂਨ,ਬੋਲੇ ਪੰਜਾਬ ਬਿਓਰੋ: – ਅੰਮ੍ਰਿਤਸਰ ਦੀ ਨਾਮਧਾਰੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਰਦਾਸ ਕਰਕੇ ਨਾਮਧਾਰੀ ਸ਼ਹੀਦਾਂ ਨੂੰ ਯਾਦ ਕੀਤਾ। ਜਾਣਕਾਰੀ ਦਿੰਦੇ ਹੋਏ ਸੰਤ ਕੁਲਦੀਪ ਸਿੰਘ ਮੋਹਲੇਕੇ ਨੇ ਦੱਸਿਆ ਕਿ ਅੰਗਰੇਜ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੁੱਚੜ ਖਾਨਾ ਖੋਹਲਿਆ ਸੀ। ਇਸ ਬੁੱਚੜ ਖਾਨੇ ਵਿਚ ਹਰ ਰੋਜ਼ ਜਾਨਵਰ ਕਤਲ ਕੀਤੇ ਜਾਂਦੇ ਸਨ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਖਤਰਾ ਬਣ ਚੁਕੇ ਇਸ ਬੁੱਚੜ ਖਾਨੇ ਨੂੰ ਬੰਦ ਕਰਵਾਉਣ ਲਈ ਸੰਨ 1871 ਵਿਚ ਨਾਮਧਾਰੀ ਸੰਤ ਬੀਹਲਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਾਕਮ ਸਿੰਘ ਸੰਤ ਲਹਿਣਾ ਸਿੰਘ ਨੇ ਬੁੱਚੜ ਮਾਰ ਮੁਕਾਏ ਤੇ ਆਪ ਫਾਂਸੀਆਂ ਦੇ ਰੱਸੇ ਚੁੰਮੇ। ਸੰਤ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ 14 ਜੂਨ ਨੂੰ ਅਸੀਂ ਇਕ ਨਗਰ ਕੀਰਤਨ ਦੇ ਰੂਪ ਵਿਚ ਮਾਰਚ ਲੈ ਕੇ ਸ੍ਰੀ ਦਰਬਾਰ ਸਾਹਿਬ ਆਉਂਦੇ ਹਾਂ ਤੇ ਅਰਦਾਸ ਕਰਦੇ ਹਾਂ। ਇਸ ਮੌਕੇ ਤੇ ਸੰਤ ਜੰਗ ਸਿੰਘ ਕੱਕੜ, ਸੰਤ ਦੀਪ ਸਿੰਘ ਚੋਗਾਵਾਂ, ਸੰਤ ਲਾਲ ਸਿੰਘ ਸੰਤ ਦਵਿੰਦਰ ਸਿੰਘ ਨਾਗੀ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।