ਵੈਟਰਨਰੀ ਡਾਕਟਰਾਂ ਨੇ ਮੁੱਖ ਦਫਤਰ ਵਿਖੇ ਕੀਤਾ ਇੱਕਠ
ਮੋਹਾਲੀ , 14 ਜੂਨ ,ਬੋਲੇ ਪੰਜਾਬ ਬਿਓਰੋ:
ਪਸ਼ੂ ਪਾਲਣ ਵਿਭਾਗ ਅੰਦਰ ਕੰਮ ਕਰਦੇ ਵੈਟਰਨਰੀ ਅਫਸਰਾਂ ਅਤੇ ਹੋਰ ਸੀਨੀਅਰ ਅਫਸਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋ ਨਵੇਂ ਵੈਟਰਨਰੀ ਅਫ਼ਸਰਾਂ ਦੀਆਂ ਘਟੀਆਂ ਤਨਖਾਹਾਂ ਨੂੰ ਲੈਕੇ ਬਣਾਈ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵਲੋ ਉਲੀਕੇ ਪ੍ਰੋਗਰਾਮ ਤਹਿਤ ਇਕ ਸੂਬਾ ਪੱਧਰੀ ਜੱਥੇ ਵਲੋ ਅੱਜ ਲਾਈਵਸਟਾਕ ਭਵਨ ਸੈਕਟਰ 68 ਵਿਖੇ ਫੇਰਾ ਪਾਇਆ ਗਿਆ। ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ ਦਾ ਐਲਾਨ ਪਤਰ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ ਰਾਜੀਵ ਬਾਲੀ ਨੁ ਸੌਂਪਿਆ ਗਿਆ।
ਇਸ ਮੌਕੇ ਪਿਛਲੀ ਪੰਜਾਬ ਸਰਕਾਰ ਵੱਲੋਂ ਵੈਟਰਨਰੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲ ਲੰਮੇ ਸਮੇ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਤੋੜਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਲੰਬੇ ਸਮੇਂ ਤੋਂ ਸਰਕਾਰ ਦੀ ਲਾਰੇਵਾਜੀ ਵਿਰੁੱਧ ਖਿਲਾਫ ਪੰਜਾਬ ਪੱਧਰਾ ਸੰਘਰਸ਼ ਸ਼ੁਰੂ ਕਰਨ ਦਾ ਅਲਟੀਮੇਟਮ ਦਿੱਤਾ ਗਿਆ ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਕਿਹਾ ਉਹ ਪੇਰਿਟੀ ਦਾ ਅਹਿਮ ਮਸਲਾ ਬਹੁਤ ਵਾਰ ਲਿਖਤੀ ਰੂਪ ‘ਚ ਮੌਜੂਦਾ ਸਰਕਾਰ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਮਾਨਯੋਗ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਜੀ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰੰਤੂ ਸਰਕਾਰ ਵੱਲੋਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਅਤੇ ਹਲੇ ਤਕ ਵੈਟਰਨਰੀ ਅਫ਼ਸਰਾਂ ਦੀ ਪੇ-ਪੈਰਟੀ ਬਹਾਲ ਨਹੀਂ ਕੀਤੀ ਗਈ।
ਹੁਣ ਮਜ਼ਬੂਰ ਹੋ ਕੇ ਵੈਟਰਨਰੀ ਡਾਕਟਰਾਂ ਨੂੰ ਸਰਕਾਰ ਖਿਲਾਫ ਸੰਘਰਸ਼ ਦਾ ਰਸਤਾ ਇਖਤਿਆਰ ਕਰਨਾ ਪੈ ਰਿਹਾ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਕੋ-ਕਨਵੀਨਰਾਂ ਡਾ. ਪੁਨੀਤ ਮਲਹੋਤਰਾ , ਡਾ. ਅਬਦੁਲ ਮਜੀਦ , ਡਾਕਟਰ ਗੁਰਦੀਪ ਕਲੇਰ ਡਾਕਟਰ ਹਰਮਨ ਜੋਸ਼ਨ ਡਾਕਟਰ ਹਰਮਨਦੀਪ ਸਿੰਘ ਡਾਕਟਰ ਹਰਮਨਪ੍ਰੀਤ ਸਿੰਘ ਡਾਕਟਰ ਸਾਹਲ ਦੀਪ ਨੇ ਕਿਹਾ ਕਿ ਮੈਡੀਕਲ ਅਫਸਰਾਂ ਨਾਲ ਪੇਅ ਪੈਰਿਟੀ ਦਾ ਮਸਲਾ ਮਹਿਜ ਕੋਈ ਆਰਥਿਕ ਮਸਲਾ ਨਹੀਂ ਹੈ ਸਗੋਂ ਇਹ ਸਮੁੱਚੇ ਵੈਟਰਨਰੀ ਪਰੋਫੈਸ਼ਨ ਦੀ ਆਨ ਸ਼ਾਨ ਅਤੇ ਅਣਖ ਇੱਜਤ ਦਾ ਮਸਲਾ ਹੈ, ਜਿਸ ਨੂੰ ਉਹ ਹਰ ਹਾਲ ਵਿੱਚ ਮੁੜ ਤੋਂ ਬਹਾਲ ਕਰਵਾ ਕੇ ਹੀ ਹਟਣਗੇ।
ਇਸ ਸਬੰਧੀ ਸਰਕਾਰ ਦੇ ਨਾਮ ਅਲਟੀਮੇਟਮ ਜਾਰੀ ਕਰਦਿਆਂ ਡਾਕਟਰ ਗੁਰਚਰਨ ਸਿੰਘ ਨੇ ਕਿਹਾ ਹੈ ਕਿ 25 ਜੂਨ ਤੋਂ ਪੂਰੇ ਪੰਜਾਬ ਦੇ ਵੈਟਰਨਰੀ ਅਫਸਰ ਫੀਲਡ ਪੱਧਰੀ ਕੈਂਪ ਦੇ ਬਾਈਕਾਟ ਨਾਲ ਕਾਲੇ ਬਿਲੇ ਲੈਕੇ ਸੰਘਰਸ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੇਕਰ ਸਰਕਾਰ ਨੇ ਕੋਈ ਠੋਸ ਕਦਮ ਨਾ ਲਿਆ ਤਾਂ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਵੀ ਜਲਦ ਚਾਲੂ ਕੀਤੇ ਜਾਣਗੇ।
ਅੱਜ ਦੇ ਵਡੇ ਜੱਥੇ ਮੌਕੇ ਭਾਰਤੀ ਵੈਟਰਨਰੀ ਕੌਂਸਲ ਦੇ ਨੁਮਾਇੰਦੇ ਡਾਕਟਰ ਅਮਿਤ ਨੈਣ , ਕੋਆਰਡੀਨੇਟਰ ਰਿਟਾਇਰਡ ਵੈਟਰਨਰੀ ਐਸੋਈਏਸ਼ਨ ਦੇ ਨੁਮਾਇੰਦੇ ਡਾਕਟਰ ਨਿਤਨ , ਸੋਸ਼ਲ ਮੀਡੀਆ ਇਨਚਾਰਜ ਡਾਕਟਰ ਅਕਸ਼ਪ੍ਰੀਤ, ਡਾਕਟਰ ਵਿਪਣ ਬਰਾੜ ਤੋਂ ਬਿਨਾ ਡਾਕਟਰ ਹਰਪ੍ਰੀਤ ਤੁਰ, ਡਾਕਟਰ ਨਿਤਣ ਗੌਤਮ,ਡਾਕਟਰ ਸਨਿੰਦਰ ਕੌਰ , ਡਾਕਟਰ ਲੱਖਣ ਸਚਦੇਵਾ ਆਦਿ ਸਮੇਤ 50 ਤੋਂ ਵਧ ਡਾਕਟਰਾਂ ਵਲੋਂ ਸ਼ਿਰਕਤ ਕੀਤੀ ਗਈ।