ਨਸ਼ੀਲੇ ਪਦਾਰਥ ਸਮੇਤ ਸਰਪੰਚ ਅਤੇ ਉਸਦੇ ਸਾਥੀ ਕਾਬੂ

ਚੰਡੀਗੜ੍ਹ ਪੰਜਾਬ

ਅਮ੍ਰਿਤਸਰ, ਜੂਨ 14 ,ਬੋਲੇ ਪੰਜਾਬ ਬਿਓਰੋ: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਲੋ ਮਿਲੀ ਇੱਕ ਗੁਪਤ ਸੂਚਨਾ ਤੇ ਬਟਾਲਾ-ਕਾਦੀਆ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਅਕਤੀਆ ਨੂੰ ਰੋਕ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲੋ ਕਰੀਬ 4 ਲੱਖ 80 ਹਜ਼ਾਰ ਰੁਪੇ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਮਾਮਲੇ ਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਲਵਜੀਤ ਸਿੰਘ ਜੋਕਿ ਪਿੰਡ ਦਾ ਸਰਪੰਚ ਹੈ ਅਤੇ ਇੱਕ ਉਸਦਾ ਸਾਥੀ ਸੇਵਕ ਦੋਵੇਂ ਇਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ ਵਿੱਚ ਇਹ ਸਾਮਣੇ ਆਇਆ ਹੈ ਕਿ ਇਹ ਗੋਵਿੰਦਵਾਲ ਜੇਲ ਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਚ ਪਿਛਲੇ ਇੱਕ ਸਾਲ ਤੋ ਸਨ ਅਤੇ ਪੁਲਿਸ ਵਲੋ ਦੋਵਾਂ ਨੂੰ ਮਾਨਯੋਗ ਅਦਾਲਤ ਬਟਾਲਾ ਵਿਖੇ ਪੇਸ਼ ਕੀਤਾ ਗਿਆ ਹੈ ਅਤੇ ਪੁਲਿਸ ਅਧਕਾਰੀ ਦਾ ਕਹਿਣਾ ਸੀ ਕੀ ਇਹਨਾਂ ਦਾ ਪੁਲਿਸ ਰਿਮਾਂਡ ਲੈਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ ਅਤੇ ਉਮੀਦ ਹੈ ਕਿ ਹੋਰ ਖ਼ੁਲਾਸੇ ਹੋਣਗੇ ।

Leave a Reply

Your email address will not be published. Required fields are marked *