ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਰਵਾਇਆ ਸਾਈਬਰ ਸੁਰੱਖਿਆ ਬਾਰੇ ਲੈਕਚਰ

ਚੰਡੀਗੜ੍ਹ ਪੰਜਾਬ

ਮੰਡੀ ਗੋਬਿੰਦਗੜ੍ਹ, 14 ਜੂਨ ,ਬੋਲੇ ਪੰਜਾਬ ਬਿਓਰੋ : ਇਥੇ ਦੇਸ਼ ਭਗਤ ਯੂਨੀਵਰਸਿਟੀ ਵਿੱਚ 1 ਪੀਬੀ ਨੇਵਲ ਯੂਨਿਟ ਵੱਲੋਂ ਚੱਲ ਰਹੇ ਏਟੀਸੀ ਕੈਂਪ ਦੌਰਾਨ “ਸਾਈਬਰ ਸੁਰੱਖਿਆ” ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਕੈਪਟਨ ਹਰਜੀਤ ਸਿੰਘ ਦਿਓਲ (ਕਮਾਂਡਿੰਗ ਅਫਸਰ) ਨੇ ਇੰਸਪੈਕਟਰ ਅਮਿਤ ਸਿੰਘ ਅਤੇ ਸਬ-ਇੰਸਪੈਕਟਰ ਸੁਨੈਨਾ (ਸਟੇਟ ਸਾਈਬਰ ਕਰਾਈਮ ਮੋਹਾਲੀ) ਨੂੰ ਸਮਾਗਮ ਦੇ ਰਿਸੋਰਸ ਪਰਸਨ ਵਜੋਂ ਜੀ ਆਇਆਂ ਕਿਹਾ।

ਇਸ ਮੌਕੇ ਇੰਸਪੈਕਟਰ ਅਮਿਤ ਸਿੰਘ ਨੇ ਕਿਹਾ ਕਿ ਸਾਈਬਰ ਸੁਰੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਕੰਪਿਊਟਰ ਆਪਰੇਟਿੰਗ ਸਿਸਟਮ,ਨੈੱਟਵਰਕ ਅਤੇ ਡਾਟਾ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਲੈਸ ਕਰਨਾ ਹੈ। ਸਾਈਬਰ ਸੁਰੱਖਿਆ ਇੱਕ ਪੇਸ਼ੇ ਵਜੋਂ ਸਾਲਾਂ ਤੋਂ ਵਿਕਸਤ ਹੋ ਰਹੀ ਹੈ ਅਤੇ ਸਾਈਬਰ-ਅਪਰਾਧਾਂ ਵਿੱਚ ਵਾਧਾ ਵੀ ਹੋ ਰਿਹਾ ਹੈ। ਇਸ ਪ੍ਰਤੀ ਹਰ ਸਮੇਂ ਚੌਕਸ ਰਹਿਣ ਦੀ ਲੋੜ ਹੈ।

ਸਬ-ਇੰਸਪੈਕਟਰ ਸੁਨੈਨਾ ਨੇ ਅੱਗੇ ਕਿਹਾ ਕਿ ਕੋਈ ਵੀ ਕਾਰੋਬਾਰੀ ਜੋ ਔਨਲਾਈਨ ਟ੍ਰਾਂਜੈਕਸ਼ਨ ਕਰਦਾ ਹੈ ਜਾਂ ਸੰਵੇਦਨਸ਼ੀਲ ਡੇਟਾ ਰੱਖਦਾ ਹੈ, ਨੂੰ ਅਜਿਹੇ ਅਪਰਾਧੀਆਂ ਤੋਂ ਆਪਣੀ ਸੁਰੱਖਿਆ ਲਈ ਇੱਕ ਸਾਈਬਰ ਸੁਰੱਖਿਆ ਪੇਸ਼ੇਵਰ ਦੀ ਲੋੜ ਹੁੰਦੀ ਹੈ। ਸਾਈਬਰ ਠੱਗੀ ਤੋਂ ਬਚਣ ਲਈ ਆਪਣੇ ਡਾਟਾ ਉਪਰ ਧਿਆਨ ਰੱਖਣਾ ਚਾਹੀਦਾ ਹੈ।

ਦੇਸ਼ ਭਗਤ ਯੂਨਿਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਐਨ.ਸੀ.ਸੀ. ਕੈਂਪ ਦੌਰਾਨ ਸਾਈਬਰ ਅਪਰਾਧ ‘ਤੇ ਕਰਵਾਏ ਗਏ ਗਿਆਨ ਭਰਪੂਰ ਲੈਕਚਰ ਦੀ ਸ਼ਲਾਘਾ।

ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਚਮਨਪ੍ਰੀਤ ਕੌਰ (ਸੀਟੀਓ, ਨੇਵੀ ਵਿੰਗ) ਨੇ ਸਰੋਤ ਵਿਅਕਤੀਆਂ, ਫੈਕਲਟੀ ਮੈਂਬਰਾਂ, ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਟੀਮ, ਸ੍ਰੀ ਗੁਰਦੇਵ ਸਿੰਘ ਅਤੇ ਮੁੱਖ ਅਫਸਰ ਸ਼ੁਗਨਪਾਲ ਸ਼ਰਮਾ ਅਤੇ ਐਨਸੀਸੀ ਅਫਸਰਾਂ (ਏਐਨਓ/ਸੀਟੀਓ), ਦਾ ਧੰਨਵਾਦ ਕੀਤਾ। ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਨ.ਸੀ.ਸੀ. ਕੈਡਿਟਸ ਗੁਰਜੀਤ ਸਿੰਘ ਪੰਧੇਰ (ਐਚ.ਓ.ਡੀ., ਸੀ.ਐਸ.ਏ. ਵਿਭਾਗ ਅਤੇ ਸੀ.ਟੀ.ਓ., ਏਅਰ ਵਿੰਗ) ਅਤੇ ਆਈ.ਟੀ ਸੈੱਲ ਦੀ ਵਿਸ਼ੇਸ਼ ਭੂਮਿਕਾ ਰਹੀ। .

Leave a Reply

Your email address will not be published. Required fields are marked *