ADVERTISEMENT
ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੇ ਦਿੱਤੀ ਨਵੀਆਂ ਬਿਜਲੀ ਦਰਾਂ ਨੂੰ ਮਨਜ਼ੂਰੀ
ਚੰਡੀਗੜ੍ਹ , 14 ਜੂਨ,ਬੋਲੇ ਪੰਜਾਬ ਬਿਓਰੋ: ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੇ ਨਵੀਆਂ ਬਿਜਲੀ ਦਰਾਂ ਨੂੰ ਨਿਰਧਾਰਿਤ ਕਰਨ ਲਈ ਪਾਈ ਗਈ ਪਟੀਸ਼ਨ ਤੇ ਕਰਵਾਈ ਕਰਦਿਆਂ ਨਵੀਆਂ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵੀਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ। ਨਵੀਆਂ ਦਰਾਂ ਮੁਤਾਬਕ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦਰਾਂ ਦੇ ਵਿੱਚ ਨਿਗੂਣਾ ਵਾਧਾ ਕੀਤਾ ਗਿਆ ਹੈ। ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ। ਜਾਰੀ ਕੀਤੇ ਗਏ ਟੈਰੀਫ ਮੁਤਾਬਿਕ ਘਰੇਲੂ ਖਪਤਕਾਰਾਂ ਲਈ ਦੋ ਕਿਲੋਵਾਟ ਵਾਲੇ ਘਰੇਲੂ ਖਪਤਕਾਰਾਂ ਲਈ ਪਹਿਲੇ 100 ਯੂਨਿਟ ਦੇ ਲਈ ਦਰ ਪਹਿਲਾਂ ਵਾਲੀ 4.19 ਪੈਸੇ ਦੀ ਜਗ੍ਹਾ 4.29 ਪੈਸੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 101 ਯੂਨਿਟ ਤੋਂ ਲੈ ਕੇ 300 ਯੂਨਿਟ ਦੀ ਦਰ ਪਹਿਲਾਂ ਦੀ ਦਰ 6.64 ਦੀ ਜਗ੍ਹਾ 6.76 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। 300 ਯੂਨਿਟ ਤੋਂ ਵੱਧ ਦੀ ਖਪਤ ਵਾਲੇ ਮਾਮਲਿਆਂ ਦੇ ਵਿੱਚ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਲੋਡ ਤੱਕ ਦੇ ਮੀਟਰਾਂ ਦੇ ਖਪਤਕਾਰਾਂ ਦੇ ਲਈ ਹੁਣ 100 ਯੂਨਿਟ 4.44 ਪੈਸੇ ਦੀ ਜਗ੍ਹਾ 4.54 ਪੈਸੇ ਪ੍ਰਤੀ ਯੂਨਿਟ ਦੀ ਦਰ ਦੇ ਨਾਲ ਕੀਤੀ ਗਈ ਹੈ। 101 ਤੋਂ 300 ਯੂਨਿਟ ਤੱਕ 6.64 ਪੈਸੇ ਦੀ ਥਾਂ 6 ਰੁਪਏ 76 ਪੈਸੇ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ। 300 ਯੂਨਿਟ ਤੋਂ ਉੱਪਰ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਸੱਤ ਕਿਲੋਵਾਟ ਤੋਂ ਵੱਧ ਲੋਡ ਵਾਲੇ ਮੀਟਰਾਂ ਦੇ ਖਪਤਕਾਰਾਂ ਦੇ ਲਈ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਗੈਰ ਰਿਹਾਇਸ਼ੀ ਖਪਤਕਾਰਾਂ ਦੀਆਂ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜਦਕਿ ਉਦਯੋਗਿਕ ਖਪਤਕਾਰਾਂ ਦੇ ਲਈ ਬਿਜਲੀ ਦਰਾਂ ਦੇ ਵਿੱਚ ਮਮੂਲੀ ਵਾਧਾ ਕੀਤਾ ਗਿਆ ਹੈ।