ਸੰਨੀ ਦਿਓਲ ਵੱਲੋਂ ‘ਬਾਰਡਰ 2’ ਫਿਲਮ ਬਣਾਉਣ ਦਾ ਐਲਾਨ

ਚੰਡੀਗੜ੍ਹ ਨੈਸ਼ਨਲ ਪੰਜਾਬ


ਮੁੰਬਈ, 12 ਜੂਨ, ਬੋਲੇ ਪੰਜਾਬ ਬਿਓਰੋ:
ਸੰਨੀ ਦਿਓਲ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ‘ਗਦਰ 2’ ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਨੇ ਹੁਣ ਆਪਣੀ ਅਗਲੀ ਫਿਲਮ ‘ਬਾਰਡਰ 2’ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਪਤਾ ਸੀ ਕਿ ਸੰਨੀ  ‘ਬਾਰਡਰ 2’ ਲੈ ਕੇ ਆ ਰਹੇ ਹਨ ਪਰ ਹੁਣ ਇਸ ਦੇ ਅਧਿਕਾਰਤ ਐਲਾਨ ਨੇ ਫਿਲਮ ‘ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਸੁਪਰਸਟਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਇਹ ਖੁਸ਼ਖਬਰੀ ਦਿਤੀ ਹੈ।
ਸੰਨੀ ਦਿਓਲ ਦੁਆਰਾ ਸ਼ੇਅਰ ਕੀਤਾ ਗਿਆ ਵੀਡੀਓ ਇੱਕ ਵਾਇਸਓਵਰ ਨਾਲ ਸ਼ੁਰੂ ਹੁੰਦਾ ਹੈ। ਜਿਸ ਵਿੱਚ ਅਦਾਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਸੰਨੀ ਕਹਿੰਦੇ ਹਨ, ”27 ਸਾਲ ਪਹਿਲਾਂ ਇਕ ਫੌਜੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਪਸ ਆ ਜਾਵੇਗਾ। ਇਸੇ ਵਾਅਦੇ ਨੂੰ ਪੂਰਾ ਕਰਨ ਲਈ ਉਹ ਮੁੜ ਭਾਰਤ ਦੀ ਮਿੱਟੀ ਨੂੰ ਸਲਾਮ ਕਹਿਣ ਆ ਰਹੇ ਹਨ। ਇੰਨਾ ਹੀ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ਹੈ ਕਿ, ਇਕ ਫੌਜੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ। ਭਾਰਤ ਦੀ ਸਭ ਤੋਂ ਵੱਡੀ ਜੰਗੀ ਫਿਲਮ ‘ਬਾਰਡਰ 2’ਲੈ ਕੇ।

Leave a Reply

Your email address will not be published. Required fields are marked *