ਲੁਧਿਆਣਾ ‘ਚ ਹੋਟਲ ਮਾਲਕ ਦੀ ਕੁੱਟਮਾਰ,ਕਾਰਵਾਈ ਨਾ ਹੋਣ ‘ਤੇ ਪੁਲਿਸ ਖ਼ਿਲਾਫ਼ ਦਿੱਤਾ ਧਰਨਾ

ਚੰਡੀਗੜ੍ਹ ਪੰਜਾਬ


ਲੁਧਿਆਣਾ, 13 ਜੂਨ, ਬੋਲੇ ਪੰਜਾਬ ਬਿਓਰੋ:
ਲੁਧਿਆਣਾ ‘ਚ ਇਕ ਹੋਟਲ ਮਾਲਕ ‘ਤੇ ਉਸ ਦੇ ਸਾਥੀ ਨੇ ਕੁਝ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਹੋਟਲ ਮਾਲਕ ਨੂੰ ਉਸਦੇ ਕਮਰੇ ਵਿੱਚ ਬੰਦ ਕਰ ਕੇ ਉਸਦੀ ਕੁੱਟਮਾਰ ਕੀਤੀ।
ਪੀੜਤਾਂ ਨੇ ਥਾਣਾ ਸਰਾਭਾ ਨਗਰ ‘ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਹੋਟਲ ਮਾਲਕਾਂ ਨੇ ਪੰਜਾਬ ਪੁਲੀਸ ਖ਼ਿਲਾਫ਼ ਥਾਣੇ ਦੇ ਬਾਹਰ ਧਰਨਾ ਦਿੱਤਾ। ਹੋਟਲ ਮਾਲਕ ਸੋਨੂੰ ਕੱਕੜ ਨੇ ਦੱਸਿਆ ਕਿ ਉਸ ਦੇ ਭਰਾ ਅਮਿਤ ਕੱਕੜ ਦਾ ਫਿਰੋਜ਼ਪੁਰ ਰੋਡ ’ਤੇ ਹੋਟਲ ਹੈ। ਉਹ ਆਪਣੇ ਦੋਸਤਾਂ ਨਾਲ ਕਮਰੇ ਵਿੱਚ ਬੈਠਾ ਸੀ। ਇਕ ਹੋਰ ਹੋਟਲ (ਗੈਸਟ ਹਾਊਸ) ਦਾ ਮਾਲਕ ਪਹਿਲਾਂ ਇਕੱਲਾ ਹੀ ਹੋਟਲ ਵਿਚ ਆਇਆ। ਪਰ ਕਮਰੇ ਵਿੱਚ ਕੁਝ ਨੌਜਵਾਨਾਂ ਨੂੰ ਬੈਠੇ ਦੇਖ ਕੇ ਉਹ ਵਾਪਸ ਪਰਤਿਆ। ਕਰੀਬ 10 ਮਿੰਟ ਬਾਅਦ ਉਹ ਕੁਝ ਅਣਪਛਾਤੇ ਨੌਜਵਾਨਾਂ ਨਾਲ ਹੋਟਲ ਵਿਚ ਆ ਗਿਆ। ਉਕਤ ਹਮਲਾਵਰਾਂ ਨੇ ਉਸ ਦੇ ਭਰਾ ਅਮਿਤ ਕੱਕੜ ਅਤੇ ਉਸ ਦੇ ਸਾਥੀ ਮੁਰਲੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੌਜਵਾਨਾਂ ਨੂੰ ਕਮਰੇ ‘ਚ ਬੰਦ ਕਰਕੇ ਕੁੱਟਿਆ ਗਿਆ।
ਹਮਲਾਵਰ ਕਾਰਾਂ ਅਤੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਥਾਣੇ ਦੇ ਬਾਹਰ ਰੋਸ ਪ੍ਰਗਟ ਕੀਤਾ। ਇਸ ਮਾਮਲੇ ਸਬੰਧੀ ਐਸ.ਐਚ.ਓ ਪਰਮਵੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਗੱਲ ਸੁਣਨ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਯਕੀਨੀ ਤੌਰ ‘ਤੇ ਕੀਤੀ ਜਾਵੇਗੀ।

Leave a Reply

Your email address will not be published. Required fields are marked *