ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਅਬੋਹਰ ਦੇ ਨੌਜਵਾਨ ਦੀ ਅੰਮ੍ਰਿਤਸਰ ‘ਚ ਕਰੰਟ ਲੱਗਣ ਕਾਰਨ ਮੌਤ

ਚੰਡੀਗੜ੍ਹ ਪੰਜਾਬ


ਅਬੋਹਰ, 13 ਜੂਨ, ਬੋਲੇ ਪੰਜਾਬ ਬਿਓਰੋ:
ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਅਬੋਹਰ ਦੇ ਇਕ ਨੌਜਵਾਨ ਦੀ ਅੰਮ੍ਰਿਤਸਰ ਵਿੱਚ ਰਾਤ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਮਿਲੀ ਸੂਚਨਾ ਅਨੁਸਾਰ ਐਸਪੀਐਚ ਰੀਡਰ ਏਐਸਆਈ ਕੁੰਦਨ ਲਾਲ ਵਾਸੀ ਮਾਮੂਖੇੜਾ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।ਉਨ੍ਹਾਂ ਦੇ ਦੋਵੇਂ ਬੱਚੇ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਸਨ। ਲੜਕਾ ਪਵਨਦੀਪ ਉਰਫ ਦੀਪੂ ਅੰਮ੍ਰਿਤਸਰ ਰਹਿੰਦਿਆਂ ਐਮਬੀਬੀਐਸ ਕਰ ਰਿਹਾ ਸੀ। ਜਿਸ ਦੀ ਪੜ੍ਹਾਈ ਪੂਰੀ ਹੋਣ ਵਿੱਚ ਸਿਰਫ ਛੇ ਮਹੀਨੇ ਦਾ ਸਮਾਂ ਬਾਕੀ ਸੀ।
ਅੱਜ ਪਵਨਦੀਪ ਦੇ ਮਾਮਾ ਅਤੇ ਮਾਮੀ ਨੇ ਉਸ ਨੂੰ ਮਿਲਣ ਅੰਮ੍ਰਿਤਸਰ ਜਾਣਾ ਸੀ।ਮਾਮਾ ਮਾਮੀ ਦੇ ਆਉਣ ਦੀ ਤਿਆਰੀ ‘ਚ ਉਹ ਕੱਲ੍ਹ ਸ਼ਾਮ ਕਮਰੇ ਦੀ ਸਫ਼ਾਈ ਕਰ ਰਿਹਾ ਸੀ। ਫਰਸ਼ ਧੋਣ ਦੌਰਾਨ ਉਹ ਅਚਾਨਕ ਫਿਸਲ ਕੇ ਇਨਵਰਟਰ ‘ਤੇ ਡਿੱਗ ਗਿਆ, ਜਿਸ ਤੋਂ ਉਸ ਨੂੰ ਕਰੰਟ ਲੱਗ ਗਿਆ। ਜਦੋਂ ਆਸਪਾਸ ਰਹਿੰਦੇ ਉਸ ਦੇ ਸਾਥੀ ਉਸ ਦਾ ਰੌਲਾ ਸੁਣ ਕੇ ਉੱਥੇ ਪੁੱਜੇ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।