ਪੰਜਾਬ ‘ਚ ਆਪ ਆਗੂ ਦੇ ਗੋਦਾਮ ‘ਚੋਂ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ

ਚੰਡੀਗੜ੍ਹ ਪੰਜਾਬ


ਮਖੂ, 11 ਜੂਨ, ਬੋਲੇ ਪੰਜਾਬ ਬਿਓਰੋ:
ਆਪ ਆਗੂ ਦੇ ਗੋਦਾਮ ‘ਚੋਂ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਹੋਈਆਂ ਹਨ।ਮਿਲੀ ਜਾਣਕਾਰੀ ਅਨੁਸਾਰ ਐਸ.ਟੀ.ਐਫ. ਫ਼ਿਰੋਜ਼ਪੁਰ ਦੇ ਏ.ਆਈ.ਜੀ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ. ਫ਼ਿਰੋਜ਼ਪੁਰ ਦੇ ਡੀ.ਐਸ.ਪੀ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਤੇ ਫ਼ਿਰੋਜ਼ਪੁਰ ਦੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਹਾਜ਼ਰੀ ਵਿਚ ਇਹ ਬਰਾਮਦਗੀ ਅਮਲ ‘ਚ ਲਿਆਂਦੀ ਗਈ।ਜਾਣਕਾਰੀ ਅਨੁਸਾਰ ਮਖੂ ਦੇ ਆਪ ਆਗੂ ਤੇ ਇਕ ਨਿੱਜੀ ਟਰਾਂਸਪੋਰਟ ਦੇ ਮਾਲਕ ਭੀਮ ਠਕਰਾਲ ਪੁੱਤਰ ਵਰਿੰਦਰ ਠੁਕਰਾਲ ਟੀਟੂ ਦੇ ਗੁਦਾਮ ਵਿਚ ਛਾਪਾਮਾਰੀ ਦੌਰਾਨ 9 ਲੱਖ 30 ਹਜਾਰ ਨਸ਼ੀਲੇ ਕੈਪਸੂਲ ਅਤੇ 14 ਸੌ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀ ਭੀਮ ਠੁਕਰਾਲ ਨੂੰ ਹਿਰਾਸਤ ਵਿਚ ਲੈ ਕੇ ਐਸ.ਟੀ.ਐਫ. ਦੇ ਅਧਿਕਾਰੀਆਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸੂਤਰਾਂ ਦੇ ਮੁਤਾਬਕ ਭੀਮ ਠੁਕਰਾਲ ਆਮ ਆਦਮੀ ਪਾਰਟੀ ਦੇ ਮਖੂ ਬਲਾਕ ਦਾ ਸੋਸ਼ਲ ਮੀਡੀਆ ਪ੍ਰਧਾਨ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *