ਤਰਨਤਾਰਨ: ਜ਼ਮੀਨ ਦੇ ਰਸਤੇ ਦੇ ਝਗੜੇ ਕਾਰਨ ਚੱਲੀ ਗੋਲੀ, 5 ਜ਼ਖਮੀ

ਚੰਡੀਗੜ੍ਹ ਪੰਜਾਬ

ਤਰਨਤਾਰਨ, 12 ਜੂਨ ,ਬੋਲੇ ਪੰਜਾਬ ਬਿਓਰੋ: ਤਰਨ ਤਾਰਨ ਹਲਕਾ ਖੇਮਕਰਨ ਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ ਵਿਚ ਚੱਲੀ ਗੋਲੀ ਦੌਰਾਨ 5 ਲੋਕ ਜ਼ਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਣਕਾਰੀ ਦਿੰਦੇ ਚਮਕੌਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਰਸਤੇ ਵਿੱਚ ਜਾਂਦੀ ਪਹੀ ਨੂੰ ਲੈ ਕੇ ਇਹ ਝਗੜਾ ਹੋਇਆ ਇਸ ਦੌਰਾਨ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ 5 ਲੋਕ ਜ਼ਖਮੀ ਹੋਏ ਹਨ। ਜਿੰਨਾ ਵਿੱਚ ਇੱਕ ਵਿਅਕਤੀ ਜੋ ਕੇ ਲੜਾਈ ਕਰ ਰਹੇ ਵਿਅਕਤੀਆਂ ਨੂੰ ਸਮਜਾਉਣ ਲਈ ਆਇਆ ਸੀ ਉਸਦੇ ਵੀ ਗੋਲੀ ਮਾਰ ਦਿੱਤੀ ਗਈ। ਜਾਂਚ ਅਧਿਕਾਰੀ ਐਸ ਐਚ ਓ ਵਿਨੋਦ ਕੁਮਾਰ ਦਾ ਕਹਿਣਾ ਹੈ ਕੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਕਾਨੂੰਨ ਅਨੁਸਾਰ ਦੋਸੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 

Leave a Reply

Your email address will not be published. Required fields are marked *