ਗੁਰਦਾਸਪੁਰ : ਜ਼ਮੀਨੀ ਵਿਵਾਦ ਕਾਰਨ ਵਿਦੇਸ਼ੋ ਪਰਤੇ ਚਚੇਰੇ ਭਰਾ ਦਾ ਕਤਲ, 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ ਪੰਜਾਬ

ਗੁਰਦਾਸਪੁਰ, 12 ਜੂਨ ,ਬੋਲੇ ਪੰਜਾਬ ਬਿਓਰੋ: ਗੁਰਦਾਸਪੁਰ ਵਿੱਚ ਬੀਤੀ ਰਾਤ ਪਾਣੀ ਦੇ ਖਾਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (34) ਵਜੋਂ ਹੋਈ ਹੈ। ਗੁਰਜੀਤ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ 5 ਮੁਲਜਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਮ੍ਰਿਤਕ ਦੀ ਮਾਤਾ ਅਮਰਜੀਤ ਕੌਰ (60) ਨੇ ਦੱਸਿਆ ਕਿ ਉਹ ਚੱਕ ਸ਼ਰੀਫ ਥਾਣਾ ਭੈਣੀ ਮੀਆਂ ਖਾਂ ਦੀ ਰਹਿਣ ਵਾਲੀ ਹੈ। ਉਸ ਦੇ ਤਿੰਨ ਬੱਚੇ ਹਨ ਜੋ ਵਿਦੇਸ਼ ਰਹਿੰਦੇ ਹਨ। ਉਸ ਦਾ ਛੋਟਾ ਲੜਕਾ ਗੁਰਜੀਤ ਸਿੰਘ ਜੋ ਕਿ ਪੁਰਤਗਾਲ ਰਹਿੰਦਾ ਹੈ, ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।