13 ਸਾਲ ਦੇ ਲੜਕੇ ਨੇ ਦਿੱਤੀ ਸੀ ਆਈਜੀਆਈ ਏਅਰਪੋਰਟ ਨੂੰ ਉਡਾਉਣ ਦੀ ਧਮਕੀ, ਫੜਿਆ ਗਿਆ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 11 ਜੂਨ,ਬੋਲੇ ਪੰਜਾਬ ਬਿਓਰੋ: ਦਿੱਲੀ ਤੋਂ ਕੈਨੇਡਾ ਜਾਣ ਵਾਲੀ ਫਲਾਈਟ ‘ਚ ਬੰਬ ਹੋਣ ਵਾਲਾ ਮੇਲ ਭੇਜਣ ਵਾਲਾ 13 ਸਾਲਾ ਨਾਬਾਲਗ ਫੜਿਆ ਗਿਆ ਹੈ। ਇਹ ਬੱਚਾ ਮੇਰਠ ਤੋਂ ਫੜਿਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਇਹ ਈਮੇਲ ਸਿਰਫ਼ ਮਜ਼ੇ ਮਜ਼ੇ ’ਚ ਭੇਜੀ ਸੀ।

ਇਸ ਮਹੀਨੇ ਦੀ 4 ਤਰੀਕ ਨੂੰ ਜਦੋਂ ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਇਕ ਫਲਾਈਟ ‘ਚ ਬੰਬ ਰੱਖੇ ਜਾਣ ਦੀ ਇੱਕ ਕਾਲ ਨਾਲ ਹਫੜਾ ਦਫੜੀ ਮੱਚੀ ਤਾਂ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ। ਹੁਣ ਏਅਰਪੋਰਟ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 13 ਸਾਲ ਦੇ ਨਾਬਾਲਗ ਨੂੰ ਫੜਿਆ ਹੈ। ਇਸ ਬੱਚੇ ਨੇ ਈਮੇਲ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਬੰਬ ਰੱਖਿਆ ਹੋਇਆ ਹੈ।

ਏਅਰਪੋਰਟ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 4 ਜੂਨ ਦੀ ਰਾਤ ਕਰੀਬ ਸਾਢੇ 11 ਵਜੇ ਦਿੱਲੀ ਏਅਰਪੋਰਟ ਤੋਂ ਟੋਰਾਂਟੋ ਜਾ ਰਹੀ ਇੱਕ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸ ਫਲਾਈਟ ਨੇ 5 ਜੂਨ ਤੜਕੇ ਉਡਾਣ ਭਰਨੀ ਸੀ ਪਰ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਹਵਾਈ ਅੱਡੇ ‘ਤੇ ਹੜਕੰਪ ਮੱਚ ਗਿਆ ਅਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਅਤੇ ਜਹਾਜ਼ ਦੀ ਤਲਾਸ਼ੀ ਲਈ ਗਈ। ਬਾਅਦ ਵਿੱਚ ਇਸਨੂੰ ਹਾਕਸ ਕਾਲ ਐਲਾਨ ਕੀਤਾ ਗਿਆ। ਏਅਰਪੋਰਟ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਪੁਲਿਸ ਟੀਮ ਦੀ ਜਾਂਚ ਮੇਰਠ ਪਹੁੰਚ ਗਈ। ਜਿੱਥੇ ਈਮੇਲ ਦੇ ਸਰੋਤ ਦਾ ਪਤਾ ਲਗਾਇਆ ਗਿਆ ਅਤੇ ਟੀਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਈਮੇਲ ਭੇਜਣ ਵਾਲਾ 13 ਸਾਲ ਦਾ ਨਾਬਾਲਗ ਸੀ। ਪੁੱਛ-ਗਿੱਛ ਦੌਰਾਨ ਉਸਨੇ ਦੱਸਿਆ ਕਿ ਮੁੰਬਈ ਏਅਰਪੋਰਟ ‘ਤੇ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸਨੂੰ ਫਲਾਈਟ ‘ਚ ਬੰਬ ਬਾਰੇ ਇਸ ਈਮੇਲ ਦਾ ਵਿਚਾਰ ਆਇਆ। ਇਸ ਤੋਂ ਬਾਅਦ ਉਸਨੇ ਦਿੱਲੀ ਏਅਰਪੋਰਟ ‘ਤੇ ਫਲਾਈਟ ‘ਚ ਬੰਬ ਦੀ ਮੌਜੂਦਗੀ ਦੀ ਜਾਣਕਾਰੀ ਲਈ ਅਜਿਹੀ ਈਮੇਲ ਭੇਜੀ। ਉਸਨੂੰ ਇਸ ਗੱਲ ਦਾ ਅੰਦੇਸ਼ਾ ਸੀ ਕਿ ਪੁਲਿਸ ਇਸ ਗੱਲ ਦੀ ਜਾਣਕਾਰੀ ਨਹੀਂ ਲਗਾ ਸਕੇਗੀ ਕਿ ਈਮੇਲ ਉਸਨੇ ਭੇਜੀ ਹੈ।

ਉਸਨੇ ਇਹ ਈ-ਮੇਲ ਆਪਣੇ ਮੋਬਾਈਲ ਤੋਂ ਫਰਜ਼ੀ ਈਮੇਲ ਆਈਡੀ ਦੀ ਵਰਤੋਂ ਕਰਕੇ ਭੇਜੀ ਸੀ ਅਤੇ ਇਸ ਲਈ ਉਸਨੇ ਆਪਣੀ ਮਾਂ ਦੇ ਵਾਈ-ਫਾਈ ਦੀ ਵਰਤੋਂ ਕਰਕੇ ਈ-ਮੇਲ ਭੇਜੀ ਸੀ। ਇਹ ਮੇਲ ਭੇਜਣ ਤੋਂ ਬਾਅਦ, ਉਸਨੇ ਤੁਰੰਤ ਇਸ ਈਮੇਲ ਨੂੰ ਡਿਲੀਟ ਕਰ ਦਿੱਤਾ। ਉਸਨੇ ਇਹ ਵੀ ਦੱਸਿਆ ਕਿ ਅਗਲੇ ਦਿਨ ਜਦੋਂ ਉਸਨੇ ਨਿਊਜ਼ ਚੈਨਲਾਂ ਅਤੇ ਅਖਬਾਰਾਂ ਵਿੱਚ ਇਹ ਖਬਰ ਦੇਖੀ ਤਾਂ ਉਸਨੂੰ ਬਹੁਤ ਖੁਸ਼ੀ ਹੋਈ ਪਰ ਉਸਨੇ ਆਪਣੇ ਮਾਤਾ-ਪਿਤਾ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ। ਬੱਚੇ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਹਨ। ਪੁਲਿਸ ਨੇ ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।