ਲੁਧਿਆਣਾ, 10 ਜੂਨ, ਬੋਲੇ ਪੰਜਾਬ ਬਿਓਰੋ:
ਬੀਤੇ ਦਿਨੀਂ ਸਤਲੁਜ ਦਰਿਆ ’ਚ ਨਹਾਉਣ ਗਏ ਪੰਜ ਨੌਜਵਾਨ ਦਰਿਆ ’ਚ ਡੁੱਬ ਗਏ। ਇਨ੍ਹਾਂ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂ ਕਿ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਇਨ੍ਹਾਂ ਤਿੰਨਾਂ ਨੂੰ ਲੱਭਣ ਲਈ ਦੂਸਰੇ ਦਿਨ ਵੀ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਰਹੀਆਂ। ਗੋਤਾਖੋਰਾਂ ਦੇ ਨਾਲ ਪੁਲੀਸ, ਪ੍ਰਸ਼ਾਸਨ ਅਤੇ ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਕਿਸ਼ਤੀ ਰਾਹੀਂ ਪਾਣੀ ’ਚ ਤਿੰਨੋਂ ਨੌਜਵਾਨਾਂ ਦੀ ਭਾਲ ’ਚ ਲੱਗੀਆਂ ਰਹੀਆਂ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਨਹਿਰ ’ਚੋਂ ਮਿਲੀਆਂ ਮੁਹੰਮਦ ਅਹਿਸਾਨ ਤੇ ਮਿਸਬੁਲ ਹੱਕ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦੋਂ ਕਿ ਸ਼ਮੀ ਤੇ ਚਾਹਲੂ ਦੇ ਨਾਲ ਇੱਕ ਹੋਰ ਨੌਜਵਾਨ ਦੀ ਭਾਲ ਜਾਰੀ ਹੈ।