ਬਰੈਂਪਟਨ ,10 ਜੂਨ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ ): ਅਜੈਬ ਸਿੰਘ ਚੱਠਾ, ਚੇਅਰਮੈਨ ਤੇ ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਕੈਨੇਡਾ ਨੇ ‘ਕਾਇਦਾ- ਏ- ਨੂਰ, 21ਵੀ ਸਦੀ’ ਦੀ ਕਾਪੀ ਅੱਜ ਸਿੰਘ, ਖਾਲਸਾ ਏਡ ਨੂੰ ਬਰੈਂਪਟਨ ਵਿਖੇ ਅਰਥ ਭਰਪੂਰ ਸਮਾਗਮ ਵਿੱਚ ਭੇਟ ਕੀਤੀ ਗਈ ।
ਜਿਕਰਯੋਗ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਦਾ ਬਹਾਰ ਰੱਖਣ ਲਈ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ‘ਕਾਇਦਾ-ਏ- ਨੂਰ’ ਦੇ ਤੱਤ -ਸਾਰ ਵਰਗਾ ਕ਼ਾਇਦਾ ਤਿਆਰ ਕੀਤਾ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬੀਆਂ ਨੂੰ ਪੰਜਾਬੀ ਪੜ੍ਹਾਉਣ ਵਾਲਾ ਤਿਆਰ ਕੀਤਾ ਕ਼ਾਇਦਾ ਅੰਗਰੇਜ਼ਾਂ ਵੱਲੋ ਦੁਰਭਾਵਨਾ ਤਹਿਤ ਇਕੱਠਾ ਕਰਕੇ ਸਾੜ ਦਿੱਤਾ ਗਿਆ ਸੀ । ਹੁਣ ਉਸ ਕਾਇਦੇ ਦੀ ਕੋਈ ਕਾਪੀ ਨਹੀਂ ਮਿਲਦੀ ।
ਰਵੀ ਸਿੰਘ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਉਹ ਇੰਗਲੈਂਡ ਦੀ ਲਾਇਬਰੇਰੀ ਵਿੱਚੋਂ ‘ਕਾਇਦਾ-ਏ-ਨੂਰ’ ਭਾਲਣ ਦਾ ਯਤਨ ਕਰਨਗੇ । ਸਮਾਗਮ ਵਿੱਚ ਸਾਹਿਤਕਾਰ, ਡਿਕਸੀ ਗੁਰੂਦਵਾਰਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ, ਬਲਵਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਸਿੱਧੂ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ ।
ਗੁਰੂਦਵਾਰਾ ਕਮੇਟੀ ਵਲੋਂ ਰਵੀ ਸਿੰਘ ਨੂੰ ਯਾਦਗਾਰੀ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਅਜੈਬ ਸਿੰਘ ਚੱਠਾ ਨੇ ਰਵੀ ਸਿੰਘ ਨਾਲ ਗਲਬਾਤ ਕਰਦਿਆਂ ਦੱਸਿਆ ਕਿ 10ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਨਾਇਕ’ ਰੱਖਿਆ ਹੈ ਜਿਸ ਦੇ ਤਹਿਤ ਦੁਨੀਆ ਦੇ ਪੁਰਾਤਨ ਤੇ ਮੌਜੂਦਾ ਨਾਇਕਾਂ ਦੀ ਸ਼ਨਾਖਤ ਕੀਤੀ ਜਾਵੇਗੀ । ਰਵੀ ਸਿੰਘ ਨੇ ਇਸ ਸਾਰਥਕ ਤੇ ਚੰਗੇਰੇ ਉੱਦਮ ਲਈ 10ਵੀਂ ਵਰਲਡ ਪੰਜਾਬੀ ਕਾਨਫਰੰਸ ਵਾਸਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।