6635 ਅਧਿਆਪਕਾਂ ਨੂੰ ਦਿੱਤਾ ਜਾਵੇ ਬਦਲੀਆਂ ਦਾ ਮੌਕਾ : ਦੀਪਕ ਕੰਬੋਜ

ਚੰਡੀਗੜ੍ਹ ਪੰਜਾਬ

ਦੋ ਸਾਲਾਂ ਤੋਂ ਦੂਰ ਦੁਰਾਡੇ ਬੈਠੇ ਅਧਿਆਪਕ ਉਡੀਕ ਰਹੇ ਨੇ ਬਦਲੀਆਂ ਦਾ ਮੌਕਾ

ਸੰਗਰੂਰ, 10 ਜੂਨ, ਬੋਲੇ ਪੰਜਾਬ ਬਿਓਰੋ :

6635 ਈਟੀਟੀ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਆਨਲਾਈਨ ਮੀਟਿੰਗ ਕੀਤੀ ਗਈ | ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ 6635 ਈ ਟੀ ਟੀ ਅਧਿਆਪਕਾਂ ਨੂੰ ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਪੂਰੀ ਕਰਨ ਤੋਂ ਪਹਿਲਾਂ 6635 ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ।
ਇਸ ਮੌਕੇ  6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸਲਿੰਦਰ ਕੰਬੋਜ, ਨਿਰਮਲ ਜੀਰਾ, ਜਰਨੈਲ ਸੰਗਰੂਰ, ਜੱਗਾ ਬੋਹਾ,ਰਾਜਸੁਖਵਿੰਦਰ ਗੁਰਦਾਸਪੁਰ, ਰਵਿੰਦਰ ਅਬੋਹਰ, ਕੁਲਦੀਪ ਖੋਖਰ , ਦੀਪ ਬਨਾਰਸੀ ਤੇ ਬੂਟਾ ਮਾਨਸਾ ਨੇ ਕਿਹਾ ਕਿ ਈਟੀਟੀ ਦੀਆਂ ਅਧਿਆਪਕਾਂ ਦੀ ਭਰਤੀ ਨੂੰ ਪੂਰੀ ਕਰਨ ਤੋਂ ਪਹਿਲਾ 6635 ਅਧਿਆਪਕਾਂ ਬਦਲੀ ਦਾ ਮੌਕਾ ਦਿੱਤਾ ਜਾਵੇ। ਕਿਉਂ ਕਿ ਲਗਾਤਾਰ ਦੋ ਸਾਲਾਂ ਤੋਂ 200 ਤੋਂ 300 ਕਿ. ਮੀ. ਨੌਕਰੀ ਕਰ ਰਹੇ ਹਨ। ਉਹਨਾਂ ਨੂੰ ਤਰਸਦੇ ਆਧਾਰ ਤੇ ਵਿਸ਼ੇਸ਼ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਘਰਾਂ ਦੇ ਨੇੜੇ ਆ ਸਕਣ l ਜੇਕਰ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਲੋਂ ਸਮੇਂ ਵਿੱਚ ਈ ਟੀ ਟੀ ਅਧਿਆਪਕਾ ਵਲੋਂ ਜਲਦੀ ਹੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ l

Leave a Reply

Your email address will not be published. Required fields are marked *