ਜਲੰਧਰ : ਏ.ਸੀ. ‘ਚ ਧਮਾਕੇ ਤੋਂ ਬਾਅਦ ਲੱਗੀ ਅੱਗ,ਸਾਰਾ ਘਰ ਸੜਿਆ

ਚੰਡੀਗੜ੍ਹ ਪੰਜਾਬ


ਜਲੰਧਰ, 10 ਜੂਨ, ਬੋਲੇ ਪੰਜਾਬ ਬਿਓਰੋ:
ਮੁਹੱਲਾ ਕੋਟ ਰਾਮਦਾਸ ‘ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਲੱਧੇਵਾਲੀ ਯੂਨੀਵਰਸਿਟੀ ਰੋਡ ‘ਤੇ ਪ੍ਰਤਾਪ ਪੈਲੇਸ ਦੇ ਸਾਹਮਣੇ ਪੈਂਦੇ ਮੁਹੱਲਾ ਕੋਟ ਰਮਦਾਸ ‘ਚ ਏ.ਸੀ. ‘ਚ ਧਮਾਕਾ ਹੋਇਆ। ਇਸ ਦੌਰਾਨ ਘਰ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਬਨਮ ਸੈਲੂਨ ਦੇ ਉੱਪਰ ਸਥਿਤ ਘਰ ‘ਚ ਅੱਗ ਲੱਗ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸ਼ਬਨਮ ਪਤਨੀ ਵਰਿੰਦਰ ਸਿੰਘ ਨੇ ਦੱਸਿਆ ਕਿ 3-4 ਦਿਨ ਪਹਿਲਾਂ ਤੇਜ਼ ਹਨੇਰੀ ਦੌਰਾਨ ਉਨ੍ਹਾਂ ਦੇ ਘਰ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਅੱਜ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਹੈ। ਸ਼ਬਨਮ ਮੁਤਾਬਕ ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਪਰ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ ਇੱਕ ਘੰਟਾ ਦੇਰੀ ਨਾਲ ਪਹੁੰਚੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੂਰਿਆ ਐਨਕਲੇਵ ਥਾਣੇ ਦੀ ਪੁਲੀਸ ਵੀ ਮੌਕੇ ’ਤੇ ਪੁੱਜੀ ਹੋਈ ਸੀ।

Leave a Reply

Your email address will not be published. Required fields are marked *