ਅੰਮ੍ਰਿਤਸਰ : ਨਹਿਰ ‘ਚ ਨਹਾਉਣ ਦੌਰਾਨ ਡੁੱਬ ਰਹੇ ਚਾਰ ਬੱਚਿਆਂ ‘ਚੋਂ ਤਿੰਨ ਨੂੰ ਬਚਾਇਆ ਇੱਕ ਦੀ ਮੌਤ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 10 ਜੂਨ, ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।ਇਥੇ ਨਹਿਰ ਵਿੱਚ ਨਹਾਉਣ ਗਏ 4 ਬੱਚੇ ਡੁੱਬ ਗਏ ਹਨ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਤਿੰਨ ਬੱਚਿਆਂ ਨੂੰ ਬਚਾ ਲਿਆ ਪਰ ਚੌਥੇ ਬੱਚੇ ਦਾ ਅਜੇ ਕੋਈ ਸੁਰਾਗ ਨਹੀ ਮਿਲਿਆ ਹੈ। ਫਿਲਹਾਲ ਗੋਤਾਖੋਰਾ ਵੱਲੋਂ ਬੱਚੇ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ। ਚਾਰੇ ਬੱਚੇ ਮਕਬੂਲ ਪੁਰਾ ਇਲਾਕੇ ਦੇ ਦੱਸੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਛੁੱਟੀਆਂ ਦੇ ਚਲਦੇ ਉਨ੍ਹਾਂ ਦੇ ਇਲਾਕੇ ਮਕਬੂਲ ਪੁਰਾ ਦੇ ਕੁੱਝ ਬੱਚੇ ਨਹਿਰ ਵਿੱਚ ਨਹਾਉਣ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰ ਬੱਚੇ ਨਹਿਰ ਵਿੱਚ ਡੁੱਬਣ ਲਗੇ ਤਾਂ ਉਥੇ ਮੌਜੂਦ ਲੋਕ ਉਨ੍ਹਾਂ ਨੂੰ ਬਚਾਉਣ ਲਈ ਗਏ। ਉਨ੍ਹਾਂ ਵੱਲੋਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਹੈ।

Leave a Reply

Your email address will not be published. Required fields are marked *