ਪੀਜੀਆਈ ‘ਚ ਡਾਕਟਰ ਤੇ ਸਟਾਫ਼ ਮਰੀਜ਼ਾਂ ਨਾਲ ਹਿੰਦੀ ’ਚ ਗੱਲ ਕਰਨਗੇ, ਸਰਕੂਲਰ ਜਾਰੀ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 9 ਜੂਨ, ਬੋਲੇ ਪੰਜਾਬ ਬਿਓਰੋ:
ਚੰਡੀਗੜ੍ਹ ਪੀਜੀਆਈ ’ਚ ਡਾਕਟਰ ਜਾਂ ਸਟਾਫ਼ ਸਾਰੇ ਮਰੀਜ਼ਾਂ ਨਾਲ ਹਿੰਦੀ ’ਚ ਗੱਲ ਕਰਨਗੇ। ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਵਲੋਂ ਇਸ ਸਬੰਧੀ ਇਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ।
ਪੀ.ਜੀ.ਆਈ. ਵਿਚ ਜ਼ਿਆਦਾਤਰ ਕੰਮ ਵੀ ਹਿੰਦੀ ਵਿਚ ਹੋਣਗੇ, ਇਸ ਦਾ ਮਕਸਦ ਮਰੀਜ਼ਾਂ ਅਤੇ ਡਾਕਟਰਾਂ ਵਿਚ ਬਿਹਤਰ ਤਾਲਮੇਲ ਪੈਦਾ ਕਰਨਾ ਹੈ। ਪੀ.ਜੀ.ਆਈ. ਵਿਚ ਰੋਜ਼ਾਨਾ 10 ਹਜ਼ਾਰ ਦੇ ਲੱਗਭਗ ਮਰੀਜ਼ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ., ਬਿਹਾਰ ਅਤੇ ਹੋਰ ਕਈ ਸੂਬਿਆਂ ਤੋਂ ਆਉਂਦੇ ਹਨ।ਮਰੀਜ਼ਾਂ ‘ਚ ਅੱਧੇ ਤੋਂ ਵੱਧ ਘੱਟ ਪੜ੍ਹੇ-ਲਿਖੇ ਹੁੰਦੇ ਹਨ ਅਤੇ ਇਹ ਸਮਝ ਨਹੀਂ ਸਕਦੇ ਕਿ ਕਾਰਡਾਂ ਉੱਤੇ ਅੰਗਰੇਜ਼ੀ ’ਚ ਕੀ ਲਿਖਿਆ ਹੈ। ਟੈਸਟਾਂ ਆਦਿ ਲਈ ਫਾਰਮ ਭਰਨੇ ਔਖੇ ਹਨ। ਜਿਸ ਕਾਰਨ ਉਹ ਦੂਜਿਆਂ ’ਤੇ ਨਿਰਭਰ ਰਹਿੰਦੇ ਹਨ।
ਪੀਜੀਆਈ ਦੇ ਅੰਦਰ ਲੱਗੇ ਜ਼ਿਆਦਾਤਰ ਸਾਈਨ ਬੋਰਡ ਅੰਗਰੇਜ਼ੀ ਭਾਸ਼ਾ ’ਚ ਲਿਖੇ ਹੋਏ ਹਨ। ਇਨ੍ਹਾਂ ਸਾਈਨ ਬੋਰਡਾਂ ਨੂੰ ਵੀ ਹਿੰਦੀ ’ਚ ਬਦਲ ਦਿਤਾ ਜਾਵੇਗਾ। ਬਹੁਤ ਸਾਰੇ ਲੋਕਾਂ ਤੋਂ ਸੁਝਾਅ ਪ੍ਰਾਪਤ ਕਰਨ ਤੋਂ ਬਾਅਦ, ਪੀਜੀਆਈ ਮਰੀਜ਼ਾਂ ਨਾਲ ਹਿੰਦੀ ਰਾਹੀਂ ਵੱਧ ਤੋਂ ਵੱਧ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਪੀ.ਜੀ.ਆਈ ਨੇ ਇਕ ਸਰਕੂਲਰ ਜਾਰੀ ਕਰ ਕੇ ਡਾਕਟਰਾਂ ਨੂੰ ਸੰਸਥਾ ’ਚ ਵੱਧ ਤੋਂ ਵੱਧ ਹਿੰਦੀ ’ਚ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।