ਨਰਿੰਦਰ ਮੋਦੀ ਨੇ ਰਚਿਆ ਇਤਿਹਾਸ, ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਚੰਡੀਗੜ੍ਹ ਨੈਸ਼ਨਲ


ਨਵੀਂ ਦਿੱਲੀ, 9 ਜੂਨ, ਬੋਲੇ ਪੰਜਾਬ ਬਿਓਰੋ:
ਅੱਜ ਨਰਿੰਦਰ ਮੋਦੀ ਨੇ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। PM ਮੋਦੀ ਨੇ ਰਾਸ਼ਟਰਪਤੀ ਭਵਨ ‘ਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਰਾਜਨਾਥ ਸਿੰਘ , ਅਮਿਤ ਸਾਹ , ਨਿਤਿਨ ਗਡਕਰੀ ਨੇ ਸਹੁੰ ਚੁੱਕੀ ਹੈ। 
ਇਸ ਸਮਾਗਮ ਵਿੱਚ 7 ਦੇਸ਼ਾਂ ਦੇ ਨੇਤਾਵਾਂ ਤੋਂ ਇਲਾਵਾ ਦੇਸ਼ ਦੇ ਫਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ‘ਚ ਅਕਸ਼ੇ ਕੁਮਾਰ, ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਅਤੇ ਰਾਜਕੁਮਾਰ ਹਿਰਾਨੀ ਸ਼ਾਮਲ ਹਨ। ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਨਜ਼ਰ ਆਏ।
ਮੋਦੀ ਐਤਵਾਰ ਸਵੇਰੇ ਰਾਜਘਾਟ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਅਟਲ ਜੀ ਦੀ ਸਮਾਧੀ ਅਤੇ ਰਾਸ਼ਟਰੀ ਯੁੱਧ ਸਮਾਰਕ ‘ਤੇ ਗਏ। ਸਵੇਰੇ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸੰਭਾਵਿਤ ਮੰਤਰੀਆਂ ਨਾਲ ਬੈਠਕ ਕੀਤੀ।

Leave a Reply

Your email address will not be published. Required fields are marked *