ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 8 ਜੂਨ,ਬੋਲੇ ਪੰਜਾਬ ਬਿਓਰੋ:
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਵਿਖ਼ੇ ਮਨਾਉਣ ਲਈ ਅੱਜ ਵੱਖ ਵੱਖ ਰਾਜਾਂ ਤੋਂ ਇਕੱਠੇ ਹੋ ਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ। ਸਿੱਖ ਸ਼ਰਧਾਲੂਆਂ ਲਈ ਅਟਾਰੀ ਸਰਹੱਦ ਵਿਖੇ ਬੀ.ਐਸ.ਐਫ਼ ਭਾਰਤੀ ਇਮੀਗ੍ਰੇਸ਼ਨ ਤੇ ਭਾਰਤੀ ਕਸਟਮ ਵਿਭਾਗਾਂ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ। ਸ਼ਹੀਦੀ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸ਼ਰਧਾਲੂਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਛੱਡ ਕੇ ਖਾਲੜਾ ਮਿਸ਼ਨ ਕਮੇਟੀ ਝਬਾਲ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜਪੁਰ, ਸ਼੍ਰੀ ਨਨਕਾਣਾ ਸਾਹਿਬ ਜੋੜਾ ਘਰ ਜਥਾ ਪੁਤਲੀ ਘਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਡੱਬ ਵਾਲੀ ਹਰਿਆਣਾ, ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਸਿੱਖ ਸ਼ਰਧਾਲੂ ਇਕੱਤਰ ਹੋ ਕੇ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋਏ ।

Leave a Reply

Your email address will not be published. Required fields are marked *