ਮੋਗਾ ‘ਚ ਟਰੈਕਟਰ ਆਪਣੇ ਆਪ ਸਟਾਰਟ ਜੋ ਕੇ ਸੁੱਤੇ ਪਏ ਪਰਿਵਾਰ ‘ਤੇ ਚੜ੍ਹਿਆ, ਔਰਤ ਦੀ ਮੌਤ

ਚੰਡੀਗੜ੍ਹ ਪੰਜਾਬ


ਮੋਗਾ, 8 ਜੂਨ, ਬੋਲੇ ਪੰਜਾਬ ਬਿਓਰੋ:
ਮੋਗਾ ਦੇ ਪਿੰਡ ਲੁਹਾਰਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਗਰੀਬ ਮਜ਼ਦੂਰ ਪਰਿਵਾਰ ਵਿਹੜੇ ਵਿੱਚ ਸੌਂ ਰਿਹਾ ਸੀ ਅਤੇ ਇਸੇ ਦੌਰਾਨ ਉੱਥੇ ਖੜ੍ਹਾ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਕੇ ਸੁੱਤੇ ਪਏ ਪਰਿਵਾਰ ਦੇ ਉੱਪਰ ਚੜ੍ਹ ਗਿਆ। ਇਸ ਘਟਨਾ ਦੌਰਾਨ ਮਨਜੀਤ ਕੌਰ ਨਾਂ ਦੀ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਸੀ ਅਤੇ ਬੀਤੀ ਰਾਤ ਜਦੋਂ ਪਰਿਵਾਰ ਭੱਠੇ ‘ਤੇ ਕੰਮ ਕਰਕੇ ਘਰ ਆਇਆ ਤਾਂ ਵਿਹੜੇ ‘ਚ ਸੁੱਤਾ ਪਿਆ ਸੀ। ਇਸ ਦੌਰਾਨ ਰਾਤ ਕਰੀਬ 1 ਵਜੇ ਵਿਹੜੇ ‘ਚ ਖੜ੍ਹਾ ਟਰੈਕਟਰ ਆਪਣੇ-ਆਪ ਹੀ ਸਟਾਰਟ ਹੋ ਕੇ ਸੁੱਤੇ ਪਏ ਪਰਿਵਾਰ ਦੇ ਉਪਰ ਜਾ ਚੜ੍ਹਿਆ।
ਇਸ ਘਟਨਾ ਵਿੱਚ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਦਿੰਦਿਆਂ ਮ੍ਰਿਤਕ ਮਨਜੀਤ ਕੌਰ ਦੇ ਪਤੀ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਹੈ ਅਤੇ ਰਾਤ ਸਮੇਂ ਟਰੈਕਰ ਘਰ ‘ਚ ਖੜ੍ਹਾ ਸੀ ਅਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਦੇ ਅੱਗੇ ਮੰਜਿਆਂ ‘ਤੇ ਸੁੱਤੇ ਪਏ ਸਨ।ਰਾਤ ਕਰੀਬ 1 ਵਜੇ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਅਤੇ ਮੰਜਿਆਂ ਨੂੰ ਟੱਕਰ ਮਾਰ ਕੇ ਕੰਧ ਨਾਲ ਟਕਰਾ ਗਿਆ, ਜਿਸ ਨਾਲ ਉਸਦੀ ਪਤਨੀ ਅਤੇ ਬੇਟੀ ਜ਼ਖਮੀ ਹੋ ਗਈਆਂ। ਜਦੋਂ ਉਸਨੇ ਰੌਲਾ ਪਾਇਆ ਤਾਂ ਪਿੰਡ ਅਤੇ ਆਸ-ਪਾਸ ਦੇ ਲੋਕ ਆ ਗਏ ਅਤੇ ਉਸਦੀ ਪਤਨੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾ ਰਹੇ ਸਨ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।