ਇੱਕ ਤੇ 10 ਦੂਜੇ ਤੇ 4 ਮਾਮਲੇ ਪਹਿਲੇ ਹੀ ਹਨ ਦਰਜ
ਚੰਡੀਗੜ੍ਹ , 8 ਜੂਨ ,ਬੋਲੇ ਪੰਜਾਬ ਬਿਓਰੋ :
ਪੁਲਿਸ ਜ਼ਿਲਾ ਬਟਾਲਾ ਵੱਲੋਂ ਕੁਝ ਦਿਨ ਪਹਿਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਪੰਜ ਪਿਸਤੋਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਭਰਾਵਾਂ ਤੇ ਪਹਿਲਾਂ ਹੀ ਕਈ ਮੁਕਦਮੇ ਦਰਜ ਹਨ। ਪ੍ਰੈਸ ਕਾਨਫਰਸ ਰਾਹੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੈਡਮ ਅਸ਼ਵਿਨੀ ਗੁਟਿਆਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਛੇ ਮਈ ਨੂੰ ਮਦਨ ਮਸੀਹ ਵਾਸੀ ਡਾਲੇਚੱਕ ਜੋ ਚੰਦੂ ਮੰਝ ਕਨਵੈਕਸ਼ਨ ਤੇ ਆਇਆ ਹੋਇਆ ਸੀ। ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾ ਨਾਲ ਪਹਿਲਾ ਤੇ ਝਗੜਾ ਚਲਦਾ ਸੀ ਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆ ਮਾਰੀਆ ਸਨ। ਮਦਨ ਮਸੀਹ ਦੇ ਬਿਆਨਾ ਤੇ ਪਰਮਬੀਰ ਸਿੰਘ ਉਰਫ ਨਾਨਕ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਥਾਣਾ ਕਿਲਾ ਲਾਲ ਸਿੰਘ ਅਤੇ ਇਸ ਦਾ ਭਰਾ ਸੁੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ।ਐਸ.ਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ ਫਤਿਹਗੜ ਚੂੜੀਆ ਤੇ ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਦੀਆ ਵੱਖ-ਵੱਖ ਟੀਮਾ ਬਣਾ ਕੇ ਦੋਹਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਇਹਨਾਂ ਨੂੰ 5 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਦੋਹਾਂ ਭਰਾਵਾਂ ਪਰਮਬੀਰ ਸਿੰਘ ਉਰਫ ਨਾਨਕ ਅਤੇ ਸੁੰਦਰ ਸਿੰਘ ਦੇ ਖਿਲਾਫ ਲੜਾਈ ਝਗੜੇ ਅਤੇ ਖੋਹਾ ਦੇ ਵੱਖ-ਵੱਖ ਜਿਲਿਆ ਵਿਚ ਮੁੱਕਦਮੇ ਦਰਜ ਹਨ। ਪਰਮਵੀਰ ਸਿੰਘ ਦੇ ਖਿਲਾਫ ਦਸ ਅਤੇ ਸੁੰਦਰ ਸਿੰਘ ਦੇ ਖਿਲਾਫ ਚਾਰ ਮੁਕਦਮੇ ਚੱਲ ਰਹੇ ਹਨ। ਇਹਨਾਂ ਦਾ 3 ਦਾ ਦਿਨ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਇਹਨਾ ਪਾਸੇ ਹੋਰ ਵੀ ਪੁੱਛਗਿਛ ਕੀਤੀ ਜਾਵੇ ਗੀ।