ਚੰਡੀਗੜ੍ਹ, 8 ਜੂਨ ,ਬੋਲੇ ਪੰਜਾਬ ਬਿਓਰੋ:- ਮੰਡੀ ਦੀ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਮਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਨੇ ਜੋ ਕੀਤਾ ਉਹ ਸਹੀ ਕੀਤਾ ਹੈ ਉਨ੍ਹਾਂ ਕਿਹਾ ਕਿ ਮੈਂ ਜਦ ਤੱਕ ਅੱਖੀਂ ਕੁਝ ਨਹੀਂ ਦੇਖਦੀ ਉਦੋਂ ਤੱਕ ਕੁਝ ਨਹੀਂ ਕਹਾਂਗੀ। ਉਨ੍ਹਾਂ ਕਿਹਾ ਮੈਨੂੰ ਦਿਖਾਇਆ ਜਾਵੇ ਮੇਰੀ ਧੀ ਨੇ ਥੱਪੜ ਮਾਰਿਆ ਹੈ, ਮੇਰੀ ਧੀ ਹੱਥ ਚੁੱਕਣ ਵਾਲੀ ਨਹੀਂ ਹੈ। ਇਕ ਤਰਾਂ ਨਾਲ ਕੁਲਵਿੰਦਰ ਕੌਰ ਦੀ ਮਾਂ ਦੇ ਬਿਆਨ ਨਾਲ ਇਹ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਜਦਕਿ ਉਨ੍ਹਾਂ ਦਾ ਭਰਾ ਇਸ ਮਾਮਲੇ ‘ਚ ਕੁਲਵਿੰਦਰ ਕੌਰ ਦੀ ਹਿਮਾਇਤ ਕਰ ਚੁੱਕਾ ਹੈ। ਕੁਲਵਿੰਦਰ ਕੌਰ ਦੇ ਬਿਆਨ ਮੁਤਾਬਕ ਉਨ੍ਹਾਂ ਦੀ ਮਾਂ ਉਸ ਵੇਲੇ ਦਿੱਲੀ ਧਰਨੇ ‘ਚ ਮੌਜੂਦ ਸੀ ਜਦੋ ਕੰਗਨਾ ਰਣੌਤ ਵੱਲੋ ਪ੍ਰਦਰਸ਼ਨਕਾਰੀ ਕਿਸਾਨ ਔਰਤਾਂ ਦੇ ਖਿਲਾਫ ਬਿਆਨ ਦਿੱਤਾ ਗਿਆ ਸੀ।