ਚੰਡੀਗੜ੍ਹ 7 ਜੂਨ ,ਬੋਲੇ ਪੰਜਾਬ ਬਿਓਰੋ: ਕੱਲ ਚੰਡੀਗੜ੍ਹ ਹਵਾਈ ਅੱਡੇ ਉੱਤੇ ਕੰਗਨਾ ਰਣੌਤ ਅਤੇ ਸੀ.ਆਈ.ਐਸ.ਐਫ ਦੀ ਸੁਰੱਖਿਆ ਕਰਮੀ ਦਰਮਿਆਨ ਵਾਪਰੀ ਘਟਨਾ ਨੂੰ ਭਾਜਪਾ ਦੀ ਐਮ.ਪੀ ਵੱਲੋਂ ਫਿਰਕੂ ਰੰਗਤ ਦੇਣ ਦੀ ਕੋਸ਼ਿਸ ਅਤੇ ਪੰਜਾਬ ਨੂੰ ਅੱਤਵਾਦ/ਵੱਖਵਾਦ ਨਾਲ ਜੋੜ੍ਹਕੇ, ਟਿਪਣੀਆਂ ਕਰਨਾ, ਪੰਜਾਬ ਵਿਰੋਧੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹਨ।
ਕੰਗਨਾ ਰਣੌਤ ਦੇ ਬਿਆਨ ਗਿਣੀ-ਮਿਥੀ ਉਸ ਸਿਆਸੀ ਪਹੁੰਚ ਦੀ ਉਪਜ ਹਨ ਜਿਹੜਾ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਹਿੰਦੂਤਵੀ ਨਜ਼ਰੀਏ ਤੋਂ ਹੀ ਦੇਖਦੀ ਹੈ। ਇਹ ਨਜ਼ਰੀਆਂ ਨਿਰਪੱਖ ਨਹੀਂ ਜਿਸ ਕਰਕੇ ਹਵਾਈ ਅੱਡੇ ਦੀ ਘਟਨਾ ਦੀ ਸਿਆਸ ਨਜ਼ਰੀਏ ਤੋਂ ਦਿੱਲੀ ਜਾ ਕੇ ਵਿਆਖਿਆ ਕੀਤੀ ਗਈ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਚਿੰਤਕਾਂ ਨੇ ਕਿਹਾ ਕਿ ਘਟਨਾ ਦਾ ਪਹਿਲਾਂ ਹਿੱਸਾ ਜਾਣ ਬੁਝਕੇ ਦਬਾਇਆ ਜਿਸ ਵਿੱਚ ਕੰਗਨਾ ਰਣੌਤ ਦੇ ਵਰਤਾਓ/ਗੱਲਬਾਤ ਤੋਂ ਸੁਰੱਖਿਆ ਕਰਮੀ ਨੂੰ ਗੁੱਸਾ ਆਇਆਂ ਅਤੇ ਉਹ ਆਪਣੇ ਗੁੱਸੇ ਨੂੰ ਰੋਕ ਨਹੀਂ ਸਕੀ।
ਅਸੀਂ ਮੰਗ ਕਰਦੇ ਹਾਂ, ਹਵਾਈ ਅੱਡੇ ਦੇ ਸਮੁੱਚੀ ਘਟਨਾ ਦਾ ਜਾਂਚ ਹੋਣੀ ਚਾਹੀਦੀ ਹੈ ਤੇ ਜਿਸ ਘਟਨਾ ਨੂੰ ਬੇਵਜਾ ਤੂਲ ਅਤੇ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਸਾਮਿਲ ਹੋਏ।