ਕਿਸੇ ਕਿਸਮ ਦਾ ਧੱਕਾ ਕੁਲਵਿੰਦਰ ਕੌਰ ਨਾਲ ਕੀਤਾ ਤਾ ਅਸੀਂ ਸਖ਼ਤ ਐਕਸ਼ਨ ਕਰਾਂਗੇ
ਮੋਹਾਲੀ 7 ਜੂਨ,ਬੋਲੇ ਪੰਜਾਬ ਬਿਓਰੋ: ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਯੁੰਕਤ ਕਿਸਾਨ ਮੋਰਚੇ ਮੋਹਾਲੀ ਦੀ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ ਕੱਲ ਮੋਹਾਲੀ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਵਿਖੇ ਜੋ ਕੰਗਣਾ ਰਣੋਤ ਦੇ ਥੱਪੜ ਵਾਲੀ ਘਟਨਾ ਹੋਈ ਉਸ ਸਬੰਦੀ ਵਿਚਾਰ ਕੀਤੇ ਕੰਗਣਾ ਰਣੋਤ ਵੱਲੋਂ ਵੱਖ ਵੱਖ ਸਮੇਂ ਤੇ ਪੰਜਾਬੀਆਂ ਨੂੰ ਕਦੇ ਉਗਰਵਾਦੀ ਖ਼ਾਲਸਤਾਨੀ ਬੋਲਦੀ ਰਹਿੰਦੀ ਹੈ ਤੇ ਹੁਣ ਵੀ c i s f ਦੀ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਕੌਰ ਖਾਲਿਸਤਾਨੀ ਆਖਿਆ ਗਿਆ ਕੰਗਣਾ ਸਾਈਕੈਟਰਿਕ ਕਿਸਮ ਦੀ ਜਨਾਨੀ ਹੈ ਏਹ ਜਾਣ ਬੁਝ ਐਹੋ ਜਿਹੇ ਬਿਆਨ ਦਿੰਦੀ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਅਸੀਂ ਪ੍ਰੈੱਸ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕੰਗਣਾ ਰਣੋਤ ਤੇ ਬਣਦੀ ਕਾਰਵਾਈ ਕੀਤੀ ਜਾਵੇ ਕੁਲਵਿੰਦਰ ਕੌਰ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਖੜੀਆਂ ਹਨ ਜੇ ਕਿਸੇ ਕਿਸਮ ਦਾ ਧੱਕਾ ਕੁਲਵਿੰਦਰ ਕੌਰ ਨਾਲ ਕੀਤਾ ਤਾ ਅਸੀਂ ਸਖ਼ਤ ਐਕਸ਼ਨ ਕਰਾਂਗੇ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਸੜਕਾਂ ਤੇ ਉਤਰਨ ਲਈ ਗੁਰੇਜ਼ ਨਹੀਂ ਕਰਾਂਗੇ ਇਸ ਮੌਕੇ ਪਰਮਦੀਪ ਸਿੰਘ ਜੀ ਬੈਦਵਾਣ ਜਰਨਲ ਸਕੱਤਰ ਰਾਜੇਵਾਲ, ਜ਼ਿਲ੍ਹਾ ਪ੍ਰਧਾਨ ਲੱਖੋਵਾਲ ਦਵਿੰਦਰ ਸਿੰਘ ਜੀ ਦੇਹਕਲਾ, ਜਰਨਲ ਸਕੱਤਰ ਜਸਪਾਲ ਸਿੰਘ , ਕਮਲਜੀਤ ਸਿੰਘ ਲਾਂਡਰਾਂ ਬੁਲਾਰਾ ਕਾਦੀਆਂ ਨਿਆਮੀਆਂ ਜ਼ਿਲ੍ਹਾ ਪ੍ਰਧਾਨ ਰਾਜੇਵਾਲ ਕਿਰਪਾਲ ਸਿੰਘ ਜੀ ਸਿਆਊ ਬਲਾਕ ਪ੍ਰਧਾਨ ਗੁਰਮੀਤ ਸਿੰਘ ਜੀ ਖੂਨੀ ਮਾਜਰਾ ਜਸਵਿੰਦਰ ਸਿੰਘ ਜੀ ਕੰਡਾਲਾ ਹਰਜੀਤ ਸਿੰਘ ਜੀ ਸਿਆਊ ਸਤਵਿੰਦਰ ਸਿੰਘ ਜੀ ਅਲੀਪੁਰ ਕਵਲਜੀਤ ਸਿੰਘ ਜੀ ਅਲੀਪੁਰ ਸਨਪ੍ਰੀਤ ਸਿੰਘ, ਗੁਰਜੀਤ ਮਾਮਾ ਮਟੌਰ ਪੁਆਧ ਆਲਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ