ਨਵੀਂ ਦਿੱਲੀ, 5 ਜੂਨ, ਬੋਲੇ ਪੰਜਾਬ ਬਿਓਰੋ:
ਚੋਣ ਨਤੀਜਿਆਂ ਦੇ ਆਉਣ ਦੇ ਬਾਅਦ ਅਡਾਨੀ ਗਰੁੱਪ ਨੂੰ ਨੁਕਸਾਨ ਹੋ ਚੁੱਕਾ ਹੈ। ਗਰੁੱਪ ਦੀਆਂ ਸਾਰੀਆਂ 10 ਕੰਪਨੀਆਂ ਦੇ ਸ਼ੇਅਰ ਡਿੱਗੇ ਹਨ ਜਿਸਦੀ ਵਜ੍ਹਾ ਨਾਲ ਗਰੁੱਪ ਦੇ ਮਾਰਕੀਟ ਕੈਪ ਵਿਚ 3.64 ਲੱਖ ਕਰੋੜ ਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ। ਅਡਾਨੀ ਪੋਰਟ ਹੋਵੇ ਜਾਂ ਫਿਰ ਅਡਾਨੀ ਐਨਰਜੀ। ਇਥੇ ਅਡਾਨੀ ਇੰਟਰਪ੍ਰਾਈਜਿਜ਼ ਨੂੰ ਵੀ ਲੈ ਸਕਦੇ ਹਾਂ ਜਿਨ੍ਹਾਂ ਵਿਚੋਂ 19 ਤੋਂ 21 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਖਾਸ ਗੱਲ ਤਾਂ ਇਹ ਹੈ ਕਿ ਅਡਾਨੀ ਗਰੁੱਪ ਦੇ ਕਈ ਸ਼ੇਅਰ ਲੋਅਰ ਮਾਰਕੀਟ ਦੇ ਨੇੜੇ ਕਾਰੋਬਾਰ ਕਰਦੇ ਹੋਏ ਦਿਖਾਈ ਦਿੱਤੇ।
ਕਾਰੋਬਾਰ ਖਤਮ ਹੋਣ ‘ਤੇ ਅਡਾਨੀ ਪੋਰਟਸ ਦਾ ਸ਼ੇਅਰ 21.26 ਫੀਸਦੀ, ਅਡਾਨੀ ਐੈਨਰਜੀ ਸਾਲਿਊਸ਼ਨਸ 20 ਫੀਸਦੀ, ਸਮੂਹ ਦੀ ਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜ਼ਿਜ਼ 19.35 ਫੀਸਦੀ, ਅਡਾਨੀ ਗ੍ਰੀਨ ਐਨਰਜੀ ਨੇ 19.20 ਫੀਸਦੀ ਦਾ ਗੋਤਾ ਲਗਾਇਆ। ਅਡਾਨੀ ਟੋਟਲ ਗੈਸ 18.88 ਫੀਸਦੀ, NDTV 1852 ਫੀਸਦੀ, ਅਡਾਨੀ ਪਾਵਰ 17.27 ਫੀਸਦੀ ਤੇ ਅੰਬੂਜਾ ਸੀਮੈਂਟ 16.88 ਫੀਸਦੀ ਹੇਠਾਂ ਆਇਆ। ਦੂਜੇ ਪਾਸੇ ਏਸੀਸੀ ਦਾ ਸ਼ੇਅਰ 14.71 ਫੀਸਦੀ ਤੇ ਅਡਾਨੀ ਵਿਲਮਰ 9.98 ਫੀਸਦੀ ਹੇਠਾਂ ਆਇਆ। ਕਾਰੋਬਾਰ ਦੌਰਾਨ ਸਮੂਹ ਦੀਆਂ 10 ਕੰਪਨੀਆਂ ਵਿਚੋਂ 8 ਹੇਠਲੀ ਸਰਕਟ ‘ਤੇ ਪਹੁੰਚ ਗਏ।