ਸਿੱਖਿਆ ਸਕੱਤਰ ਦੀ ਧੀ ਵੱਲੋਂ ਖ਼ੁਦਕੁਸ਼ੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਮੁੰਬਈ, 5 ਜੂਨ, ਬੋਲੇ ਪੰਜਾਬ ਬਿਓਰੋ:
ਸਿੱਖਿਆ ਵਿਭਾਗ ਦੇ ਸਕੱਤਰ ਵਿਕਾਸ ਰਸਤੋਗੀ ਦੀ ਧੀ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਮਾਮਲਾ ਮੁੰਬਈ ਦੇ ਕਫ ਪਰੇਡ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿਥੇ ਸੀਨੀਅਰ ਆਈਏਐਸ ਅਫ਼ਸਰ ਅਤੇ ਸਿੱਖਿਆ ਸਕੱਤਰ ਵਿਕਾਸ ਰਸਤੋਗੀ ਦੀ ਬੇਟੀ ਵਲੋਂ ਖੁਦਕੁਸ਼ੀ ਕਰ ਲਈ ਗਈ।
ਮਿਲੀ ਜਾਣਕਾਰੀ ਮੁਤਾਬਿਕ, ਉਸ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕੀਤੀ ਹੈ।
ਉਸ ਦੇ ਪਿਤਾ ਆਈਏਐਸ ਵਿਕਾਸ ਅਤੇ ਮਾਂ ਆਈਏਐਸ ਰਾਧਿਕਾ ਰਸਤੋਗੀ ਤੋਂ ਪੁਲੀਸ ਪੁੱਛਗਿੱਛ ਜਾਰੀ ਹੈ। ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
ਮ੍ਰਿਤਕ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਖੁਦਕੁਸ਼ੀ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਵਿਕਾਸ ਰਸਤੋਗੀ ਸਿੱਖਿਆ ਵਿਭਾਗ ਵਿੱਚ ਸਕੱਤਰ ਹਨ, ਜਦਕਿ ਰਾਧਿਕਾ ਰਸਤੋਗੀ ਮੁਦਰਾ ਵਿਭਾਗ ਵਿਚ ਸਕੱਤਰ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।