ਅਬੋਹਰ, 5 ਜੂਨ ,ਬੋਲੇ ਪੰਜਾਬ ਬਿਓਰੋ:
ਵਿਸ਼ਵ ਵਾਤਾਵਰਨ ਦਿਵਸ ਮੌਕੇ ਅਨਹਦ ਵਿਜ਼ਨਰੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਪਾਵਰ ਹਾਊਸ ਵਿਖੇ ਰੁੱਖ ਲੱਗਾ ਕੇ ਵਾਤਾਵਰਣ ਦਿਵਸ ਮਨਾਇਆ । ਫਾਊਂਡੇਸ਼ਨ ਦੀ ਕਾਰਜਕਾਰੀ ਡਾਇਰੈਕਟਰ ਸੰਦੀਪ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਦਿਨੋ ਦਿਨ ਵਧ ਰਹੇ ਤਾਪਮਾਨ ਨੂੰ ਰੁੱਖ ਲਗਾ ਕੇ ਹੀ ਘੱਟ ਕੀਤਾ ਜਾ ਸਕਦਾ ਹੈ, ਇਸ ਲਈ ਹਰ ਇੱਕ ਮਨੁੱਖ ਨੂੰ ਹਰ ਸਾਲ 2 ਰੁੱਖ ਜਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਇਸ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨਾਂ ਨੇ ਆਪਣੀ ਸੰਸਥਾ ਵਲੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਇੱਕ-ਇੱਕ ਪੌਦਾ ਜਰੂਰ ਲਗਾਉਣ ਅਤੇ ਉਸ ਨੂੰ ਰੁੱਖ ਬਣਨ ਤਕ ਉਸ ਦੀ ਸਾਂਭ-ਸੰਭਾਲ ਕਰਨ। ਇਸ ਮੌਕੇ ਸਵਰਨਜੀਤ ਸਿੰਘ, ਕਾਰਜਕਾਰੀ ਇਜਿਨੀਅਰ ਸੰਦੀਪ ਕੌਰ, ਸੰਸਥਾ ਨਾਲ ਜੁੜੇ ਵਲੰਟੀਅਰ, ਪਾਵਰ ਪਲਾਂਟ ਦੇ ਜੇਈ ਮਨਜਿੰਦਰ ਸਿੰਘ ਅਤੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।