ਹੁਸ਼ਿਆਰਪੁਰ ‘ਚ ਆਮ ਆਦਮੀ ਪਾਰਟੀ ਦੇ ਡਾ. ਰਾਜ ਕੁਮਾਰ 43 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜੇਤੂ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 4 ਜੂਨ,ਬੋਲੇ ਪੰਜਾਬ ਬਿਓਰੋ: ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ। ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਆਪ ਦੇ ਉਮੀਦਵਾਰ ਡਾ. ਰਾਜ ਕੁਮਾਰ ਹੁਸ਼ਿਆਰਪੁਰ ਲਗਾਤਾਰ ਸਭ ਤੋਂ ਅੱਗੇ ਰਹੇ ਹਨ ਤੇ ਹੁਣ ਉਨ੍ਹਾਂ ਨੇ 302402 ਵੋਟ ਪ੍ਰਾਪਤ ਕਰਕੇ  44466ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕਾਂਗਰਸ ਦੀ ਯਾਮਿਨੀ ਗੋਮਰ ਨੂੰ 257936 ਵੋਟਾਂ ਮਿਲੀਆਂ ਤੇ ਉਹ ਦੂਜੇ ਸਥਾਨ ਤੇ ਰਹੇ। ਭਾਜਪਾ ਦੀ ਅਨਿਤ ਸੋਮ ਪ੍ਰਕਾਸ਼ 198576  ਵੋਟਾਂ ਨਾਲ ਤੀਜੇ ਸਥਾਨ ਤੇ ਰਹੇ।

Leave a Reply

Your email address will not be published. Required fields are marked *