ਚੰਡੀਗੜ੍ਹ 4 ਜੂਨ,ਬੋਲੇ ਪੰਜਾਬ ਬਿਓਰੋ: ਪੰਜਾਬ ਦੇ ਮੁਲਾਜ਼ਮਾਂ ਤੇ ਤਨਖਾਹ ਕਮਿਸ਼ਨ ਨੂੰ ਪੂਰਨ ਰੂਪ ਵਿੱਚ ਲਾਗੂ ਨਾ ਕਰਨਾਂ , ਡੀਏ ਦੀਆਂ ਬਕਾਇਆ ਕਿਸਤਾਂ ਅਤੇ ਪਿਛਲੇ ਬਕਾਏ ਦੇਣ ਵਰਗੇ ਮਸਲੇ ਤੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਕਾਰਨ ਮੁਲਾਜ਼ਮਾਂ ਤੇ ਪੈਨਸਨਰਾਂ ਅੰਦਰ ਆਪ ਸਰਕਾਰ ਪ੍ਰਤੀ ਵੱਡਾ ਗੁੱਸਾ ਹੈ । ਕਿਤੇ ਨਾ ਕਿਤੇ ਆਪ ਉਮੀਦਵਾਰਾਂ ਦੀ ਹਾਰ ਦਾ ਕਾਰਨ ਨਰਾਜ ਮੁਲਾਜ਼ਮ ਤੇ ਪੈਨਸਨਰ ਵੀ ਹਨ ।ਮੁਲਾਜਮ ਆਗੂ ਦਰਸਨ ਬੈਲੂ ਮਾਜਰਾ ਨੇ ਕਿਹਾ ਕਿ ਮੁਖ ਮੰਗਾਂ ਕਁਚੇ ਕਾਮੇ ਪਁਕੇ ਨਾ ਕਰਨਾ,ਪੁਰਾਣੀ ਪੈਨਸਨ ਤੋ ਪਾਸਾ ਵਂਟਣਾ ,ਜਿੰਨਾ ਤੇ ਪਹਿਲਾਂ ਕੇਂਦਰੀ ਤਨਖਾਹ ਕਮਿਸ਼ਨ ਧੱਕੇ ਨਾਲ ਠੋਸਿਆ ਗਿਆ । ਪਰ ਹੁਣ ਸਿਤਮ ਜਰੀਫੀ ਇਹ ਹੈ ਕਿ ਹੁਣ ਤੱਕ ਕੇਂਦਰ ਨੇ ਆਪਣੇ ਮੁਲਾਜ਼ਮਾਂ ਨੂੰ 50% ਡੀ ਏ ਦਿੱਤਾ ਹੋਇਆ ਹੈ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਸਿਰਫ 38 % ਦਿੱਤਾ ਹੈ । ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਲਾਜ਼ਮ ਤੇ ਪੈਨਸਨਰ ਸਰਕਾਰ ਖਿਲਾਫ ਆਵਦਾ ਗੁੱਸਾ ਕੱਢਣ ਲਈ ਖੁੱਲ ਕੇ ਭੁਗਤੇ ਹਨ