ਮੋਹਾਲੀ 4 ਜੂਨ ,ਬੋਲੇ ਪੰਜਾਬ ਬਿਓਰੋ:
ਪਹਿਲਾਂ ਵਾਂਗ , ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਆਰੰਭਤਾ , ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਤੇ ਪੰਜ ਪਿਆਰਿਆਂ ਦੀ ਦੇਖ ਰੇਖ ਵਿੱਚ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਫੇਜ਼ 6 ਤੋਂ ਦੁਪਹਿਰ ਠੀਕ 3 ਵਜੇ ਕੀਤੀ ਜਾਵੇਗੀ। ਜੋ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ਼ 6 ਵਿੱਚ ਜੋਗਿੰਦਰ ਸਿੰਘ ਸੋਧੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੇਠ ਤਾਲਮੇਲ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਰੂਟ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 6 ਤੋਂ ਸਵਿਮਿੰਗ ਪੂਲ ਤੋ ਸੱਜੇ ਮੁੜ ਕੇ ਨੇਬਰ ਹੁੱਡ ਪਾਰਕ ਤੋਂ ਲੰਘਦਾ ਹੋਇਆ ਗੁਰਦੁਆਰਾ ਗੋਬਿੰਦਸਰ ਸਾਹਿਬ ਤੂੰ ਲੰਘ ਕੇ ਸੈਕਟਰ 55 ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੰਘ ਸਭਾ ਦੇ ਅੱਗੋਂ ਦੀ ਲੰਘਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਤੋ ਹੋ ਕੇ ਫਿਰ ਦੋ ਚਾਰ ਤੋ ਚੌਂਕ ਤੋਂ ਲੰਘਦਾ ਹੋਇ ਮਦਨਪੁਰਾ ਚੋੱਕ ਤੋਂ ਫੇਜ ਤੋਂ 3–5 ਦੀਆਂ ਲਾਈਟਾਂ ਗੁਰਦੁਆਰਾ ਸਾਹਿਬ ਸਾਚਾ ਧੰਨਾ ਸਾਹਿਬ ਤੋਂ ਫੇਜ 7 ਦੀਆਂ ਲਾਈਟਾਂ ਤੋਂ ਤਕਰੀਬਨ ਰਾਤ ਅੱਠ ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 6 ਦੇ ਪ੍ਰਧਾਨ ਸ ਜਸਪਾਲ ਸਿੰਘ ਅਤੇ ਗੁਰਦੁਆਰਾ ਤਾਲ ਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਵੱਲੋਂ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਅਤੇ ਮਾਰਕੀਟਾਂ ਦੇ ਪ੍ਰਧਾਨਾਂ ਨੂੰ ਸ਼ਹਿਰ ਵਿਚ ਵੱਖ ਵੱਖ ਥਾਵਾਂ ਅਤੇ ਖ਼ਾਸ ਤੌਰ ਤੇ ਨਗਰ ਕੀਰਤਨ ਦੇ ਪੈਂਦੇ ਰੂਟ ਉੱਪਰ ਠੰਢੇ ਮਿੱਠੇ ਜਲ ਦੁੱਧ ਲੱਸੀ ਦੀਆਂ ਛਬੀਲਾਂ ਅਤੇ ਲੰਗਰ ਦੇ ਸਟਾਲ ਲਗਾਉਨ ਦੀ ਬੇਨਤੀ ਕੀਤੀ ਹੈ ਗੁਰਦੁਆਰਾ ਸਾਹਿਬ ਫੇਜ਼ ਛੇ ਦੇ ਜਰਨਲ ਸਕੱਤਰ ਸ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੇ ਸੰਬੰਧ ਚ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ । ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਬਜ਼ੁਰਗਾਂ ਔਰਤਾਂ ,ਕੀਰਤਨੀਏ ਜਥਿਆਂ ਅਤੇ ਹੋਰ ਬੱਚਿਆਂ ਲਈ ਲੋੜੀਂਦੀਆਂ ਬੱਸਾਂ ਅਤੇ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ।
ਮੀਟਿੰਗ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਹਨਾਂ ਵਿੱਚ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਅਮਰਜੀਤ ਸਿੰਘ ਪਾਹਵਾ, ਸੁਰਜੀਤ ਸਿੰਘ ਮਠਾੜੂ, ਜਸਪਾਲ ਸਿੰਘ ਜਸਬੀਰ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ , ਰਸ਼ਪਾਲ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ, ਜੀਤ ਸਿੰਘ , ਲਖਬੀਰ ਸਿੰਘ , ਸਵਰਨ ਸਿੰਘ , ਕਰਮ ਸਿੰਘ , ਗਗਨਦੀਪ ਸਿੰਘ, ਜਤਿੰਦਰ ਸਿੰਘ, ਦਵਿੰਦਰ ਪਾਲ ਸਿੰਘ, ਬਿਕਰਮਜੀਤ ਸਿੰਘਠ ਨਿਰਮਲ ਸਿੰਘ ਭੁੱਲਰ ਡਾਕਟਰ ਮਨਜੀਤ ਸਿੰਘ ਗੁਰਮੀਤ ਸਿੰਘ ਪਦਮਜੀਤ ਸਿੰਘ ਹਾਜਰ ਸਨ