ਲਿਬਰੇਸ਼ਨ ਨੇ ਕੀਤੀ ਤੁਰੰਤ ਪਾਣੀ ਛੱਡਣ ਦੀ ਮੰਗ
ਮਾਨਸਾ, 4 ਜੂਨ ,ਬੋਲੇ ਪੰਜਾਬ ਬਿਓਰੋ:
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਾਰਜਕਾਰੀ ਇੰਜੀਨੀਅਰ ਨਹਿਰ ਵਿਭਾਗ ਜਵਾਹਰਕੇ ਡਵੀਜਨ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਮੂਸਾ ਰਜਵਾਹੇ ਵਿਚ ਪਾਣੀ ਤੁਰੰਤ ਛੱਡਿਆ ਜਾਵੇ , ਕਿਉਂਕਿ ਅਤ ਦੀ ਗਰਮੀ ਕਾਰਨ ਹਰੇ ਚਾਰੇ ਅਤੇ ਸਬਜ਼ੀਆਂ ਬਰਬਾਦ ਹੋ ਰਹੀਆਂ ਹਨ ਅਤੇ ਉਨਾਂ ਨੂੰ ਬਚਾਉਣ ਲਈ ਪਾਣੀ ਦੀ ਸਖਤ ਜ਼ਰੂਰਤ ਹੈ।
ਸੀਨੀਅਰ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਇਸ ਰਰਬਾਹੇ ਦੀ ਨਵੀਂ ਕੰਕਰੀਟ ਲਾਇਨਿੰਗ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਇਹ ਉਥੋਂ ਵਾਰ ਵਾਰ ਟੁੱਟ ਰਿਹਾ ਹੈ, ਜਿਸ ਦੇ ਕਾਰਨਾਂ ਤੇ ਕੰਮ ਦੀ ਕੁਆਲਟੀ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਹੁਣ 30 ਮਈ ਨੂੰ ਟੁੱਟਣ ਕਾਰਨ ਬੰਦ ਕੀਤੇ ਇਸ ਰਜਬਾਹੇ ਵਿਚ ਕਹਿਰ ਦੀ ਗਰਮੀ ਦੇ ਬਾਵਜੂਦ ਪੰਜ ਦਿਨ ਬੀਤਣ ‘ਤੇ ਵੀ ਮੁੜ ਪਾਣੀ ਨਹੀਂ ਛੱਡਿਆ ਗਿਆ। ਜਿਸ ਕਾਰਨ ਖੜੀਆਂ ਫਸਲਾਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਬਿਜਲੀ ਫੂਕਣ ਉਤੇ ਨਿਰਭਰ ਹੋਣਾ ਪੈ ਰਿਹਾ ਹੈ। ਇਸ ਲਈ ਇਸ ਰਜਬਾਹੇ ਵਿਚ ਪਾਣੀ ਤੁਰੰਤ ਛੱਡਿਆ ਜਾਵੇ।