ਨਵੀਂ ਦਿੱਲੀ, 4 ਜੂਨ, ਬੋਲੇ ਪੰਜਾਬ ਬਿਓਰੋ:
ਅੱਜ ਯਾਨੀ 4 ਜੂਨ ਲੋਕ ਸਭਾ ਚੋਣ ਨਤੀਜਿਆਂ ਦੇ ਦਿਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਕਰੀਬ 2000 ਅੰਕਾਂ ਦੀ ਗਿਰਾਵਟ ਨਾਲ 74,400 ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ‘ਚ 600 ਅੰਕਾਂ ਦੀ ਗਿਰਾਵਟ ਦੇ ਨਾਲ ਇਹ 22,650 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 28 ਘਟ ਰਹੇ ਹਨ ਅਤੇ 2 ਵੱਧ ਰਹੇ ਹਨ। ਪਾਵਰ ਗਰਿੱਡ, ਐਸਬੀਆਈ, ਐਲ ਐਂਡ ਟੀ ਦੇ ਸ਼ੇਅਰ ਲਗਭਗ 5% ਹੇਠਾਂ ਹਨ। ਸਨ ਫਾਰਮਾ ਅਤੇ ਨੇਸਲੇ ਦੇ ਸ਼ੇਅਰਾਂ ‘ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।