ਮੁੰਬਈ ਲੜੀਵਾਰ ਬੰਬ ਧਮਾਕਿਆਂ ਦਾ ਦੋਸ਼ੀ ਜੇਲ੍ਹ ‘ਚ ਕੁੱਟ-ਕੁੱਟ ਮਾਰਤਾ

ਚੰਡੀਗੜ੍ਹ ਨੈਸ਼ਨਲ ਪੰਜਾਬ


ਮੁੰਬਈ, 3 ਜੂਨ, ਬੋਲੇ ਪੰਜਾਬ ਬਿਓਰੋ:
1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਇੱਕ ਦੋਸ਼ੀ ਨੂੰ ਕੋਲਹਾਪੁਰ ਦੀ ਕਲੰਬਾ ਜੇਲ੍ਹ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ 59 ਸਾਲਾ ਮੁਹੰਮਦ ਅਲੀ ਖਾਨ ਉਰਫ਼ ਮੁੰਨਾ ਨੂੰ ਪੰਜ ਕੈਦੀਆਂ ਨੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਮੁੰਨਾ ਨੇ ਆਪਣਾ ਨਾਂ ਮਨੋਜ ਕੁਮਾਰ ਭਵਰਲਾਲ ਗੁਪਤਾ ਵੀ ਰੱਖਿਆ ਸੀ। ਪੁਲਸ ਨੇ ਦੱਸਿਆ ਕਿ ਕੈਦੀਆਂ ਨੇ ਕੰਕਰੀਟ ਦੇ ਬਣੇ ਨਾਲੇ ਦੇ ਚੈਂਬਰ ਦੇ ਢੱਕਣ ਨਾਲ ਉਸ ‘ਤੇ ਹਮਲਾ ਕੀਤਾ। ਘਟਨਾ ਐਤਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰੀ।
12 ਮਾਰਚ 1993 ਨੂੰ ਮੁੰਬਈ ਵਿੱਚ ਲੜੀਵਾਰ ਬੰਬ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 1,000 ਤੋਂ ਵੱਧ ਜ਼ਖ਼ਮੀ ਹੋਏ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।