ਮੁਹਾਲੀ, 03 ਜੂਨ ,ਬੋਲੇ ਪੰਜਾਬ ਬਿਓਰੋ:ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ-35 ਡੀ, ਚੰਡੀਗੜ੍ਹ ਦੇ 10 +2 ਦੇ ਵਿਦਿਆਰਥੀ ਗੁਨੀਤ ਸਿੰਘ ਸਿੱਧੂ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸ਼ਟਲ ਸੂਟਿੰਗ ਮੁਕਾਬਲੇ ਵਿੱਚ ਕੁਆਲੀਫਾਈ ਕਰਕੇ ਚੰਡੀਗੜ੍ਹ, ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਕਰ ਦਿੱਤਾ ਹੈ। ਗੁਨੀਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਰਮੀ ਮਾਰਕਸਮੈਨ ਯੂਨਿਟ, ਮਹੂ (ਇੰਦੌਰ), ਮੱਧ ਪ੍ਰਦੇਸ਼ ਵਿੱਚ ਹੋਏ ਇੰਡੀਆ ਓਪਨ ਸ਼ੂਟਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦ੍ਰਸ਼ਣ ਕਰਦੇ ਹੋਏ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ 365 ਅੰਕਾ ਦੇ ਨਾਲ ਆਪਣੀ ਰਿਲੇਅ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਇੱਥੇ ਦੱਸਣਯੋਗ ਹੈ ਕਿ ਗੁਨੀਤ ਨੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਪਛਾੜਦੇ ਹੋਏ ਜੂਨੀਅਰ ਵਰਗ ਵਿੱਚ 9ਵਾਂ ਅਤੇ ਯੂਥ ਵਰਗ ਵਿੱਚ 12ਵਾਂ ਰੈਂਕ ਵੀ ਪ੍ਰਾਪਤ ਕੀਤਾ ਹੈ। ਜੂਨੀਅਰ ਅਤੇ ਯੁਵਕ ਮੁਕਾਬਲਿਆਂ ਵਿੱਚ ਐਨ.ਆਰ. ਸ਼੍ਰੇਣੀ ਵਿੱਚ ਰਾਸ਼ਟਰੀ ਪਧੱਰ ਤੇ ਕੁਆਲੀਫਾਈ ਕਰਨ ਵਾਲਾ ਗੁਨੀਤ ਚੰਡੀਗੜ੍ਹ ਦਾ ਇਕਲੌਤਾ ਖਿਡਾਰੀ ਹੈ। ਗੁਨੀਤ ਨੂੰ ਕੋਚ ਬਾਬੂ ਰਾਮ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਹੜੇ ਖੁੱਦ ਇੱਕ ਅੰਤਰਰਾਸ਼ਟੀ ਖਿਡਾਰੀ ਵੀ ਹਨ ਅਤੇ ਭਾਰਤ ਵੱਲੋਂ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਏਅਰ ਪਿਸਟਲ ਵਿੱਚ ਭਾਗ ਲੈ ਚੁੱਕੇ ਹਨ ਅਤੇ ਦੇਸ਼ ਲਈ ਕਈ ਤਗਮੇ ਵੀ ਹਾਸਲ ਕੀਤੇ ਹਨ।
ਪੰਜਾਬ ਮੰਡੀ ਬੋਰਡ ਵਿੱਚ ਬਤੌਰ ਕਾਰਜਕਾਰੀ ਇੰਜੀਨਿਅਰ ਤੈਨਾਤ ਧਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਗੁਨੀਤ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸ਼ੌਂਕ ਰਿਹਾ ਹੈ, ਜਿਸਨੂੰ ਸਾਕਾਰ ਕਰਦੇ ਹੋਏ ਉਹ ਦੇਸ਼ ਲਈ ਖੇਡਣਾ ਚਾਹੁੰਦਾ ਹੈ। ਇਸਦੇ ਨਾਲ ਹੀ ਗੁਨੀਤ ਨੇ ਆਈ.ਪੀ.ਐਸ. ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਟਿੱਚਾ ਨਿਰਧਾਰਤ ਕਰ ਰੱਖਿਆ ਹੈ, ਜਿਸਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਮਹਿਨਤ ਕਰ ਰਿਹਾ ਹੈ ਅਤੇ ਇਸੇ ਮਹਿਨਤ ਸਦਕਾ ਅੱਜ ਗੁਨੀਤ ਨੇ ਰਾਸ਼ਟਰੀ ਪੱਧਰ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕੁਆਲੀਫਾਈ ਕਰਕੇ ਚੰਡੀਗੜ੍ਹ ਦੇ ਸਕੂਲ ਵਿੱਚ ਪੜਦੇ ਪੰਜਾਬ ਦੇ ਵਸਨੀਕ ਨੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।