ਅੰਮ੍ਰਿਤਸਰ, 03 ਜੂਨ ,ਬੋਲੇ ਪੰਜਾਬ ਬਿਓਰੋ: ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਐਸਜੀਪੀਸੀ ਤੇ ਸੰਗਤਾਂ ਦੇ ਸਹਿਯੋਗ ਨਾਲ 40ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ।
ਉਹ ਕਿਹਾ ਕਿ ਭਾਵੇਂ 40 ਸਾਲ ਹੋ ਜਾਣ ਭਾਵੇਂ 400 ਸਾਲ ਹੋ ਜਾਣ ਘਲੂਘਾਰੇ ਦੇ ਜਖਮ ਹਮੇਸ਼ਾ ਸਿੱਖਾਂ ਦੇ ਮਨਾਂ ਵਿੱਚ ਰਿਸਦੇ ਰਹਿਣਗੇ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦਿਨ ਹੈ ਉਹ ਸਿੱਖਾਂ ਲਈ ਬੜੇ ਹੀ ਅਸਹਿਨ ਕਿਉਂਕਿ ਭਾਰਤੀ ਹਕੂਮਤ ਨੇ ਇਹਨਾਂ ਦਿਨਾਂ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਸੰਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਇਕੱਠੀਆਂ ਹੋਈਆਂ ਸਨ ਤਾਂ ਉਦੋਂ ਹੀ ਸੰਗਤਾਂ ਦੇ ਉੱਪਰ ਹਮਲਾ ਹੋਇਆ ਸੀ। ਉਨਾਂ ਕਿਹਾ ਕਿ ਰਾਜਨੀਤਿਕ ਸੈਟਲਮੈਂਟ ਤੋਂ ਬਿਨਾਂ ਡੇਰਾ ਸਿਰਸਾ ਮੁਖੀ ਦੀ ਪਰੋਲ ਬਾਰ-ਬਾਰ ਨਹੀਂ ਹੋ ਸਕਦੀ ਬੰਦੀ ਸਿੰਘਾਂ ਦੇ ਮੁੱਦੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਅਮਿਤ ਸ਼ਾਹ ਲੁਧਿਆਣੇ ਵਿਖੇ ਰੈਲੀ ’ਚ ਬੋਲ ਕੇ ਗਏ ਹਨ ਕਿ ਉਹ ਬੰਦੀ ਸਿੰਘਾਂ ਨੂੰ ਕਦੇ ਵੀ ਰਿਹਾ ਨਹੀਂ ਕਰਨਗੇ। ਉਨਾਂ ਕਿਹਾ ਕਿ ਲੇਕਿਨ ਸਿੱਖ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ 40 ਸਾਲ ਜਾਂ 400 ਸਾਲ ਹੋ ਜਾਣ ਪਰ ਘੱਲੂਘਾਰੇ ਦੇ ਜਖਮ ਹਮੇਸ਼ਾ ਸਿੱਖਾਂ ਦੇ ਮਨਾਂ ਵਿੱਚ ਹਰੇ ਰਹਿਣਗੇ।