43 ਡਿਗਰੀ ਦੀ ਕੜਕਦੀ ਗਰਮੀ ‘ਚ ਵੀ ਪੰਚਕੂਲਾ ਦੇ ਪਿੰਡ ਬਿੱਲਾ ਵਿੱਖੇ ਸ਼ੀਸ਼ਮਹਿਲ ਪੈਲੇਸ ਨੇੜੇ ਨੂਰ ਦਰਬਾਰ ਵਿੱਚ ਲਗਾਏ ਗਏ ਸਾਲਾਨਾ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ

ਚੰਡੀਗੜ੍ਹ ਪੰਜਾਬ

ਮਾਮੂ ਸਰਕਾਰ ਅਤੇ ਦੁਰਗਾ ਸਵਰੂਪੀ ਮਾਤਾ ਲਾਡੋ ਰਾਣੀ ਜੀ ਦੇ ਦਰਬਾਰ ਵਿੱਚ ਸਾਲਾਨਾ ਮੇਲੇ ਵਿੱਚ ਨਾਮਵਰ ਭਜਨ ਗਾਇਕਾਂ ਨੇ ਵੀ ਸ਼ਿਰਕਤ ਕੀਤੀ

ਚੰਡੀਗੜ੍ਹ, 02 ਜੂਨ ,ਬੋਲੇ ਪੰਜਾਬ ਬਿਓਰੋ: ਪੰਚਕੂਲਾ ਦੇ ਪਿੰਡ ਬਿੱਲਾ ਵਿੱਖੇ ਸ਼ੀਸ਼ਮਹਿਲ ਪੈਲੇਸ ਨੇੜੇ ਨੂਰ ਦਰਬਾਰ ਵਿੱਚ ਸਥਿਤ ਸ਼੍ਰੀ ਮਾਮੂ ਸਰਕਾਰ ਅਤੇ ਦੁਰਗਾ ਸਵਰੂਪ ਮਾਤਾ ਲਾਡੋ ਰਾਣੀ ਜੀ ਦੇ ਦਰਬਾਰ ਵਿੱਚ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਾਲਾਨਾ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ। ਇਸ ਵਿਸ਼ਾਲ ਸਲਾਨਾ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਏਕ ਨੂਰ ਦਰਬਾਰ ਦੇ ਪ੍ਰਬੰਧਕ ਸਾਈਂ ਵੈਭਵ ਗਰਗ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਸ਼੍ਰੀ ਮਾਮੂ ਸਰਕਾਰ ਅਤੇ ਦੁਰਗਾ ਸਵਰੂਪੀ ਮਾਤਾ ਲਾਡੋ ਰਾਣੀ ਜੀ ਦੇ ਏਕ ਨੂਰ ਦਰਬਾਰ ਵਿੱਚ ਕਰਵਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ਸਵੇਰੇ ਵਿਸ਼ਾਲ ਹਵਨ ‘ਚ ਪੂਰਨ ਆਹੂਤੀ ਦੇ ਦੀ ਕੇ ਕੀਤੀ ਗਈ। ਇਸ ਮੇਲੇ ਵਿੱਚ ਕਈ ਨਾਮਵਰ ਭਜਨ ਗਾਇਕਾਂ ਨੇ ਸ਼ਿਰਕਤ ਕੀਤੀ ਅਤੇ ਭਜਨ ਪੇਸ਼ ਕੀਤੇ। 


ਗੱਦੀ ‘ਤੇ ਬਿਰਾਜਮਾਨ ਸ੍ਰੀ ਵੈਭਵ ਗਰਗ ਜੀ ਨੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੜਾਕੇ ਦੀ ਗਰਮੀ ‘ਚ ਪਾਰਾ 43 ਡਿਗਰੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਅਤੇ ਪ੍ਰਮਾਤਮਾ ਦਾ ਗੁਣਗਾਨ ਕਰਨ ਲਈ ਮੇਲੇ ‘ਚ ਪਹੁੰਚੇ। ਭਜਨ ਗਾਇਕਾਂ ਨੇ ਵੀ ਦਰਬਾਰ ਵਿੱਚ ਹਾਜ਼ਰੀ ਭਰ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਰੇ ਪੰਡਾਲ ‘ਚ ਸ਼ਰਧਾਲੂ ਭਜਨਾਂ ‘ਤੇ ਨੱਚਦੇ ਨਜ਼ਰ ਆਏ। 
ਸਾਈਂ ਵੈਭਵ ਜੀ ਦੀ ਰਹਿਨੁਮਾਈ ਹੇਠ, ਏਕ ਨੂਰ ਦਰਬਾਰ ਪੀਜੀਆਈ ਹਸਪਤਾਲ, ਚੰਡੀਗੜ੍ਹ ਵਿਖੇ ਹਫਤਾਵਾਰੀ ਲੰਗਰ ਵੰਡਣ ਸਮੇਤ ਬਹੁਤ ਸਾਰੇ ਨੇਕ ਕੰਮ ਕਰਦੇ ਹਨ।ਇਹ ਨਿਰਸਵਾਰਥ ਸੇਵਾ ਇਹ ਯਕੀਨੀ ਬਣਾਉਂਦੀ ਹੈ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਮਿਲੇ, ਜੋ ਸੇਵਾ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *