ਸੰਤ ਜਰਨੈਲ ਸਿੰਘ ਨੇ ਕੌਮ ਨੂੰ ਅਣਖ ਨਾਲ ਜਿਊਣਾ ਸਿਖਾਇਆ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ

ਚੰਡੀਗੜ੍ਹ ਪੰਜਾਬ

ਜਨਮ ਦਿਹਾੜੇ ਤੇ ਸਮੁੱਚੀ ਕੌਮ ਨੂੰ ਦਿੱਤੀ ਵਧਾਈ

ਰੋਡੇ 2 ਜੂਨ ,ਬੋਲੇ ਪੰਜਾਬ ਬਿਓਰੋ- ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਰੋਡੇ ਵਿਖੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਵੱਲੋਂ ਅਯੋਜਤ ਗੁਰਮਤਿ ਸਮਾਗਮ ਵਿੱਚ ਬੋਲਦਿਆਂ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਪੰਥ ਦੇ ਮਹਾਨ ਯੋਧੇ ਜਰਨੈਲ ਦਮਦਮੀ ਟਕਸਾਲ ਦੇ 14 ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਵਿਸ਼ਾਲ ਪੱਧਰ ਤੇ ਮਨਾਉਣਾ ਅਤੇ ਉਨ੍ਹਾਂ ਵੱਲੋਂ ਕੀਤੇ ਕੌਮ ਪੱਖੀ ਕਾਰਜਾਂ ਨੂੰ ਯਾਦ ਕਰਨਾ ਕੌਮ ਪ੍ਰਸਤੀ ਦਾ ਵੱਡਾ ਸਬੂਤ ਹੈ।ਉਨ੍ਹਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ ਦਿਹਾੜੇ ਦੀ ਸਮੁੱਚੀ ਕੌਮ ਨੁੰ ਵਧਾਈ ਦੇਂਦਿਆਂ ਕਿਹਾ ਦੁਸਟਾਂ ਦਾ ਨਾਸ਼ ਕਰਨ, ਕੌਮ ਦੇ ਭਵਿੱਖ ਨੂੰ ਸੰਵਾਰਨ ਲਈ ਕਦੀ ਕਦੀ ਮਹਾਨ ਆਤਮਾ ਮਨੁੱਖੀ ਜਾਮਾ ਧਾਰਦੀ ਹੈ। ਸੰਤ ਜਰਨੈਲ ਸਿੰਘ ਨੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਅਨੇਕਾਂ ਹੀ ਸੰਗਤਾਂ ਨੂੰ ਗੁਰੂ ਲੜ ਲਾਇਆ ਅਤੇ ਅਣਖ ਨਾਲ ਜਿਉਣਾ ਸਿਖਾਇਆ, ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਸਦਾ ਜੀਵੰਤ ਤੇ ਚੜ੍ਹਦੀਕਲਾ ਨਾਲ ਚਮਕਦਾ ਰਹੇਗਾ। ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ ਤੇ ਹੋਰ ਪੰਥਕ ਸਖਸ਼ੀਅਤਾਂ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੂੰ ਸਨਮਾਨਿਤ ਕੀਤਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।