ਨਵੀਂ ਦਿੱਲੀ, 1 ਜੂਨ, ਬੋਲੇ ਪੰਜਾਬ ਬਿਓਰੋ:
ਅੱਜ ਨਵਾਂ ਮਹੀਨਾ ਯਾਨੀ ਜੂਨ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 72 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ ‘ਚ ਕਟੌਤੀ ਕਾਰਨ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 72 ਰੁਪਏ ਘਟਾ ਦਿੱਤੀ ਹੈ। ਦਿੱਲੀ ‘ਚ ਕੀਮਤ ਹੁਣ 69.50 ਰੁਪਏ ਘਟ ਕੇ 1676 ਰੁਪਏ ਹੋ ਗਈ ਹੈ। ਪਹਿਲਾਂ ਇਹ 1,745.50 ਰੁਪਏ ਵਿਚ ਉਪਲਬਧ ਸੀ।
ਕੋਲਕਾਤਾ ‘ਚ ਇਹ ਸਿਲੰਡਰ ਹੁਣ 72 ਰੁਪਏ ਘੱਟ ਕੇ 1787 ਰੁਪਏ ‘ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1859 ਰੁਪਏ ਸੀ। ਮੁੰਬਈ ‘ਚ ਸਿਲੰਡਰ ਦੀ ਕੀਮਤ 1698.50 ਰੁਪਏ ਤੋਂ 69.50 ਰੁਪਏ ਘੱਟ ਕੇ 1629 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿਚ 1840.50 ਰੁਪਏ ਵਿੱਚ ਉਪਲੱਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿਚ 818.50 ਰੁਪਏ ਵਿਚ ਉਪਲਬਧ ਹੈ।