ਨਵੀਂ ਦਿੱਲੀ, 1 ਜੂਨ, ਬੋਲੇ ਪੰਜਾਬ ਬਿਓਰੋ :
ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਤੋਂ ਇਕ ਘੰਟਾ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਨੂੰ ਘੱਟੋ-ਘੱਟ 295 ਸੀਟਾਂ ਮਿਲਣਗੀਆਂ। ਇਹ ਐਲਾਨ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਮੀਟਿੰਗ ਢਾਈ ਘੰਟੇ ਤੋਂ ਵੱਧ ਚੱਲੀ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਐਗਜ਼ਿਟ ਪੋਲ ਬਹਿਸ ਵਿੱਚ ਚਰਚਾ ਕਰਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਦੌਰਾਨ ਕਮਜ਼ੋਰੀਆਂ ਅਤੇ ਤਾਕਤ ‘ਤੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ I.N.D.I.A ਗਠਜੋੜ ਨੂੰ 295 ਅਤੇ ਇਸ ਤੋਂ ਵੱਧ ਸੀਟਾਂ ਮਿਲਣਗੀਆਂ। ਅਸੀਂ ਅੰਦਾਜ਼ਾ ਲਗਾਇਆ ਹੈ ਕਿ ਇਹ ਇਸ ਤੋਂ ਘੱਟ ਨਹੀਂ ਆਉਣਗੀਆਂ। ਇਹ ਅੰਕੜਾ ਸਾਡੇ ਸਾਰੇ ਨੇਤਾਵਾਂ ਨੂੰ ਪੁੱਛਣ ਤੋਂ ਬਾਅਦ ਮਿਲਿਆ ਹੈ ਅਤੇ ਇਸ ਅੰਕੜੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਖੜਗੇ ਨੇ ਮੀਡੀਆ ਨੂੰ ਕਿਹਾ, ‘ਅਸੀਂ ਇਕਜੁੱਟ ਹਾਂ, ਤੁਸੀਂ ਸਾਨੂੰ ਕਿਉਂ ਵੰਡ ਰਹੇ ਹੋ। ਅਸੀਂ ਸਾਰੇ ਇਕੱਠੇ ਹਾਂ। ਅਸੀਂ ਇੱਕ ਹਾਂ, ਇੱਕ ਰਹਾਂਗੇ, ਸਾਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ। ਦੱਸਣਯੋਗ ਹੈ ਕਿ ਇੰਡੀਆ ਗੱਠਜੋੜ ਦੀ ਮੀਟਿੰਗ ਵਿੱਚ 23 ਆਗੂ ਸ਼ਾਮਲ ਹੋਏ ਜਦਕਿ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਈ।