CM ਭਗਵੰਤ ਮਾਨ ਨੇ ਪਤਨੀ ਸਮੇਤ ਲਾਈਨ ਚ ਲੱਗ ਕੇ ਪਾਈ ਵੋਟ

ਚੰਡੀਗੜ੍ਹ ਪੰਜਾਬ


ਸੰਗਰੂਰ 1 ਜੂਨ ,ਬੋਲੇ ਪੰਜਾਬ ਬਿਓਰੋ :
ਪੰਜਾਬ ਦੇ CM ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਮੰਗਵਾਲ ਦੇ ਬੂਥ ਨੰਬਰ 89 ‘ਚ ਵੋਟ ਪਾਉਣ ਲਈ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਨ ਵਿੱਚ ਖੜ ਕੇ ਆਪਣੇ ਹੱਥ ਵਿੱਚ ਆਈਡੀ ਕਾਰਡ ਫੜ ਕੇ  ਆਪਣੀ ਵਾਰੀ ਦੀ ਉਡੀਕ ਕੀਤੀ ਤੇ  ਜਦੋਂ ਮੁੱਖ ਮੰਤਰੀ ਦੀ ਪਤਨੀ ਵੋਟ ਪਾਉਣ ਲਈ ਅੰਦਰ ਗਏ ਤਾਂ ਥੋੜੀ ਦੇਰ ਮਸ਼ੀਨ ਵੀ ਖਰਾਬ ਹੋਈ ਜੋ ਕਿ ਟੈਕਨੀਕਲ ਟੀਮ ਨੇ ਠੀਕ ਕੀਤੀ।

ਭਾਵੇਂ ਕਿ ਇਸ ਸਮੇਂ ਮੁੱਖ ਮੰਤਰੀ ਦੇ ਕਾਫਲੇ ਨਾਲ ਚੱਲ ਰਿਹਾ ਇੱਕ ਵੱਡਾ ਅਧਿਕਾਰੀ ਸੁਰੱਖਿਆ ਇੰਤਜਾਮਾਂ ਦੇ ਮੱਦੇ ਨਜ਼ਰ ਮੁੱਖ ਮੰਤਰੀ ਨੂੰ ਲਾਈਨ ਤੋਂ ਬਾਹਰ ਹੋ ਕੇ  ਪਹਿਲਾਂ ਵੋਟ ਪਾਉਣ ਦਾ ਇਸ਼ਾਰਾ ਕਰ ਰਿਹਾ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਤੇ  ਉਸਦੀ ਪਤਨੀ ਲਾਈਨ ਵਿੱਚ ਹੀ ਖੜ੍ਹ ਕੇ ਆਪਣੀ ਵਾਰੀ  ਦੀ ਉਡੀਕ ਕਰਦੇ ਰਹੇ। ਜਦੋਂ ਬਾਹਰ ਆਏ ਮੁੱਖ ਮੰਤਰੀ ਤੋਂ ਪੱਤਰਕਾਰਾਂ ਨੇ ਲਾਈਨ ਵਿੱਚ ਖੜਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਇਹੋ ਜਵਾਬ ਸੀ ਕਿ ਇਹ ਲੋਕਤੰਤਰ ਦਾ ਮੇਲਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਅੱਗੇ ਖੜੇ ਵਿਅਕਤੀਆਂ ਕੋਲ ਵੀ ਵੋਟਰ ਕਾਰਡ ਸਨ, ਕਿਉਂਕਿ ਉਹਨਾਂ ਦਾ ਵੀ ਮੇਰੇ ਜਿੰਨਾ ਅਧਿਕਾਰ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।